ਸੂਲਰ ਦਾ ਵਾਲੀਬਾਲ ਟੂਰਨਾਮੈਂਟ ਸਫਲਤਾਪੂਰਵਕ ਸੰਪੰਨ

ਸੂਲਰ ਦਾ ਵਾਲੀਬਾਲ ਟੂਰਨਾਮੈਂਟ ਸਫਲਤਾਪੂਰਵਕ ਸੰਪੰਨ
  • ਕਾਂਗਰਸੀ ਆਗੂ ਸੁਰਿੰਦਰ ਖੇੜਕੀ ਵਲੋਂ ਸੂਲਰ ‘ਚ ਜ਼ਿੰਮ ਦਾ ਕੀਤਾ ਉਦਘਾਟਨ

ਪਟਿਆਲਾ, 12 ਨਵੰਬਰ (ਪ. ਪ.) – ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਪਰਮਜੀਤ ਪੰਮੀ ਚੌਹਾਨ ਦੇ ਸਹਿਯੋਗ ਸਦਕਾ ਸੂਲਰ ਵਿਚ ਕਰਵਾਇਆ ਗਿਆ ਤਿੰਨ ਦਿਨਾਂ ਓਪਨ ਵਾਲੀਬਾਲ ਟੂਰਨਾਮੈਂਟ ਸਫਲਤਾਪੂਰਵਕ ਸੰਪੰਨ ਹੋ ਗਿਆ। ਇਸ ਟੂਰਨਾਮੈਂਟ ਦੇ ਅੱਜ ਫਾਈਨਲ ਮੁਕਾਬਲਿਆਂ ਵਿਚ ਚਾਰ ਦਰਜਨ ਤੋਂ ਵੱਧ ਟੀਮਾਂ ਨੇ ਭਾਗ ਲਿਆ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਇਨਾਮ ਦੇਣ ਲਈ  ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਸਿੰਘ ਖੇੜਕੀ ਮੁੱਖ ਮਹਿਮਾਨ ਦੇ ਤੌਰ ‘ਤੇ ਪੁੱਜੇ, ਜਿਨ੍ਹਾਂ ਨਾਲ ਪੰਮੀ ਚੌਹਾਨ, ਕੁਲਵਿੰਦਰ ਸਿੰਘ, ਜਤਿਨ ਕੰਬੋਜ, ਹਰਜੋਤ ਹਾਂਡਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਇਸ ਮੌਕੇ ਸੁਰਿੰਦਰ ਖੇੜਕੀ ਨੇ ਕਿਹਾ ਕਿ ਪਿੰਡ ਦੇ ਨੌਜਵਾਨਾਂ ਵਲੋਂ ਇਹ ਟੂਰਨਾਮੈਂਟ ਕਰਵਾ ਕੇ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਉਹ ਹਰ ਪੱਖੋਂ ਪਿੰਡ ਦੇ ਨੌਜਵਾਨਾਂ ਨੂੰ ਸਹਿਯੋਗ ਕਰਨਗੇ। ਸੁਰਿੰਦਰ ਖੇੜਕੀ ਵਲੋਂ ਸੂਲਰ ਵਿਚ ਬਣਨ ਵਾਲੇ ਜ਼ਿੰਮ ਦਾ ਵੀ ਉਦਘਾਟਨ ਕੀਤਾ ਗਿਆ।
ਨੌਜਵਾਨ ਆਗੂ ਪਰਮਜੀਤ ਪੰਮੀ ਨੇ ਕਿਹਾ ਕਿ ਐਮ ਐਲ ਏ ਕਾਕਾ ਰਜਿੰਦਰ ਸਿੰਘ ਦੇ ਸਹਿਯੋਗ ਸਦਕਾ ਇਸ ਖੇਡ ਗਰਾਉਂਡ ਨੂੰ ਵਧੀਆ ਸਟੇਡੀਅਮ ਦਾ ਰੂਪ ਦਿੱਤਾ ਜਾਵੇਗਾ ਤੇ ਇਥੇ ਮਨਵਿੰਦਰ ਚੌਹਾਨ ਅਤੇ ਰਜਿੰਦਰ ਚੌਹਾਨ ਦੀ ਯਾਦ ‘ਚ ਨੌਜਵਾਨਾਂ ਲਈ ਵਧੀਆ ਜ਼ਿੰਮ ਵੀ ਬਣਾਇਆ ਜਾ ਰਿਹਾ ਹੈ, ਜਿਸ ਦਾ ਉਦਘਾਟਨ ਅੱਜ ਸ. ਸੁਰਿੰਦਰ ਸਿੰਘ ਖੇੜਕੀ ਵਲੋਂ ਕੀਤਾ ਗਿਆ ਹੈ।
ਖੇਡ ਸਮਾਗਮ ਦੇ ਅੰਤ ਵਿਚ ਹਰਜੀਤ ਸਿੰਘ ਕੰਬੋਜ ਅਤੇ ਨਿਸ਼ਾਨ ਸਿੰਘ ਬੈਦਵਾਨ ਵਲੋਂ ਇਸ ਟੂਰਨਾਮੈਂਟ ਦੀ ਸਫਲਤਾ ਲਈ ਸਮੂਹ ਨੌਜਵਾਨਾਂ ਤੇ ਪੰਮੀ ਚੌਹਾਨ ਦਾ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਇਹ ਵਾਲੀਬਾਲ ਟੂਰਨਾਮੈਂਟ ਹਰ ਸਾਲ ਕਰਵਾਇਆ ਜਾਂਦਾ ਹੈ। ਇਸ ਵਿਚ ਪਿੰਡ ਦੇ ਆਗੂਆਂ ਤੇ ਨੌਜਵਾਨਾਂ ਵਲੋਂ ਪੂਰਾ ਸਹਿਯੋਗ ਕੀਤਾ ਜਾਂਦਾ ਹੈ। ਹਰਜੀਤ ਕੰਬੋਜ ਸੂਲਰ ਵਲੋਂ ਵੀ ਇਸ ਟੂਰਨਾਮੈਂਟ ਦਾ ਸਮੁੱਚਾ ਪ੍ਰਬੰਧ ਦੇਖਿਆ। ਇਸ ਮੌਕੇ ਹਰਜੀਤ ਕੰਬੋਜ ਨੇ ਕਿਹਾ ਕਿ ਇਹ ਵਾਲੀਬਾਲ ਟੂਰਨਾਮੈਂਟ ਸਫਲਤ ਹੋ ਨਿਬੜਿਆ।
ਇਸ ਮੌਕੇ ਪਰਮਜੀਤ ਪੰਮੀ ਚੌਹਾਨ, ਕੁਲਵਿੰਦਰ ਸਿੰਘ ਟੋਨੀ, ਜਤਿਨ ਕੰਬੋਜ ਪ੍ਰਧਾਨ ਨੌਜਵਾਨ ਸਭਾ ਸੂਲਰ, ਨਿਸ਼ਾਨ ਸਿੰਘ ਬੈਦਵਾਨ ਪ੍ਰਧਾਨ ਸਮਾਜ ਵੈਲਫੇਅਰ, ਹਰਜੀਤ ਕੰਬੋਜ ਸੈਕਟਰੀ ਸਮਾਜ ਵੈਲਫੇਅਰ, ਮੋਹਨ ਸਿੰਘ, ਹਰਜੋਤ ਹਾਂਡਾ, ਲਵਲੀ ਕੰਬੋਜ, ਉਘੇ ਸਮਾਜ ਸੇਵਕ ਰਾਹੁਲ ਸ਼ਰਮਾ, ਜੱਸੀ ਭਾਟੀਆ, ਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਦਵਿੰਦਰ ਸਿੰਘ, ਮਨਿੰਦਰ ਜੋਸਨ, ਕੋਚ ਗੁਰਦੇਵ ਸਿੰਘ, ਮਨਿੰਦਰ ਕੰਬੋਜ, ਯਾਦਵਿੰਦਰ ਹਾਂਸ, ਕੋਚ ਤਰਨਜੀਤ ਸਿੰਘ ਘੁੰਮਣ, ਬਲਜੀਤ ਹਾਂਡਾ, ਸੰਦੀਪ ਗੌਰਵ, ਕਾਕਾ, ਸ਼ਲਿੰਦਰ ਸਿੰਘ, ਸਾਹਿਲ ਅਤੇ ਹੈਪੀ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ :
ਸੀਨੀਅਰ ਕਾਂਗਰਸ ਆਗੂ ਸੁਰਿੰਦਰ ਖੇੜਕੀ ਸੂਲਰ ‘ਚ

You must be logged in to post a comment Login