ਸੌਦਾ ਸਾਧ ਨੂੰ ਫਿਰ ਪੇਸ਼ ਕੀਤਾ ਜਾਵੇਗਾ ਪੰਚਕੂਲਾ ਅਦਾਲਤ ਵਿਚ

ਸੌਦਾ ਸਾਧ ਨੂੰ ਫਿਰ ਪੇਸ਼ ਕੀਤਾ ਜਾਵੇਗਾ ਪੰਚਕੂਲਾ ਅਦਾਲਤ ਵਿਚ

ਚੰਡੀਗੜ੍ਹ : ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ 10+10 ਸਾਲ ਦੀ ਸਜ਼ਾ ਭੁਗਤ ਰਿਹਾ ਸੌਦਾ ਸਾਧ ਗੁਰਮੀਤ ਰਾਮ ਰਹੀਮ ਆਉਂਦੀ 11 ਜਨਵਰੀ ਨੂੰ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜਿਥੇ ਉਸ ਨੂੰ ਮਰਹੂਮ ਪੱਤਰਕਾਰ ਰਾਮ ਚੰਦਰ ਛੱਤਰਪਤੀ ਹਤਿਆ ਕੇਸ ਵਿਚ ਸਜ਼ਾ ਸੁਣਾਈ ਜਾਵੇਗੀ। ਰਾਮ ਰਹੀਮ ਵਿਰੁਧ ਵਿਚਾਰਧੀਨ ਪੱਤਰਕਾਰ ਰਾਮਚੰਦਰ ਛਤਰਪਤੀ ਹਤਿਆ ਮਾਮਲੇ ਵਿਚ ਅੱਜ ਹੋਈ ਸੁਣਵਾਈ ਦੌਰਾਨ ਇਸ ਮਾਮਲੇ ਵਿਚ ਅਹਿਮ ਗਵਾਹ ਅਤੇ ਰਾਮ ਰਹੀਮ ਦਾ ਸਾਬਕਾ ਡਰਾਈਵਰ ਖੱਟਾ ਸਿੰਘ ਦੀ ਗਵਾਹੀ ਹੋਈ। ਅਦਾਲਤ ਵਿਚ ਸੁਣਵਾਈ ਦੌਰਾਨ ਇਸ ਮਾਮਲੇ ਵਿਚ ਦੋਸ਼ੀ ਕਿਸ਼ਨ ਲਾਲ, ਨਿਰਮਲ ਅਤੇ ਕੁਲਦੀਪ ਪੇਸ਼ ਹੋਏ । ਰੋਹਤਕ ਦੀ ਸੁਨਾਰਿਆ ਜੇਲ ਵਿਚ ਬੰਦ ਗੁਰਮੀਤ ਰਾਮ ਰਹੀਮ ਵੀਡੀਉ ਕਾਨਫ਼ਰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਹੋਇਆ। ਇਸ ਨਾਲ ਹੀ ਸੌਦਾ ਸਾਧ ਅਤੇ ਹੋਰ ਦੋਸ਼ੀਆਂ ਦੇ ਵਕੀਲਾਂ ਅਤੇ ਸੀਬੀਆਈ ਦੇ ਵਕੀਲਾਂ ਵਿਚ ਬਹਿਸ ਪੂਰੀ ਹੋ ਗਈ । ਸੀਬੀਆਈ ਦੇ ਵਕੀਲ ਹਰਿੰਦਰ ਪੀਐਸ ਵਰਮਾ ਨੇ ਪੁਸ਼ਟੀ ਕੀਤੀ ਹੈ ਕਿ 11 ਜਨਵਰੀ ਨੂੰ ਸੌਦਾ ਸਾਧ ਨੂੰ ਨਿਜੀ ਤੌਰ ਉਤੇ ਉਕਤ ਪੰਚਕੂਲਾ ਅਦਾਲਤ ਵਿਚ ਪੇਸ਼ ਕਰਨ ਦੇ ਨਿਰਦੇਸ਼ ਜਾਰੀ ਕਰ ਦਿਤੇ ਗਏ ਹਨ।

You must be logged in to post a comment Login