ਸੌਰਭ ਗਾਂਗੁਲੀ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਕੋਚ ਦੀ ਦੌੜ ‘ਚ ਸ਼ਾਮਲ

ਸੌਰਭ ਗਾਂਗੁਲੀ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਕੋਚ ਦੀ ਦੌੜ ‘ਚ ਸ਼ਾਮਲ

ਨਵੀਂ ਦਿੱਲੀ, 17 ਅਪ੍ਰੈਲ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਕੋਚ ਦੀ ਦੌੜ ਵਿਚ ਸ਼ਾਮਲ ਹਨ। ਇਕ ਰਿਪੋਰਟ ਮੁਤਾਬਕ ਸੌਰਵ ਗਾਂਗੁਲੀ ਭਾਰਤੀ ਕ੍ਰਿਕਟ ਟੀਮ ਦੇ ਕੋਚ ਡੰਕਨ ਫਲੈਚਰ ਛੇਤੀ ਹੀ ਅਹੁਦਾ ਛੱਡਣ ਜਾ ਰਹੇ ਹਨ, ਕਿਉਂਕਿ ਉਨਾਂ ਦਾ ਕਾਰਜਕਾਲ ਖਤਮ ਹੋ ਚੁੱਕਾ ਹੈ। ਉਨ•ਾਂ ਦੇ ਸਥਾਨ ਉੱਤੇ ਸੌਰਭ ਗਾਂਗੁਲੀ ਨੂੰ ਨਿਯੁਕਤ ਕੀਤਾ ਜਾ ਸਕਦਾ ਹੈ। ਸ੍ਰੀ ਗਾਂਗੁਲੀ ਨੇ ਭਾਰਤੀ ਕ੍ਰਿਕਟ ਕੰਟੋਰਲ ਬੋਰਡ (ਬੀ.ਸੀ.ਸੀ.ਆਈ.) ਦੇ ਨਵੇਂ ਪ੍ਰਧਾਨ ਜਗਮੋਹਨ ਡਾਲਮੀਆ ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਤੋਂ ਬਾਅਦ ਸੌਰਭ ਗਾਂਗੁਲੀ ਦੇ ਭਾਰਤੀ ਕ੍ਰਿਕਟ ਟੀਮ ਦੇ ਕੋਚ ਬਣਨ ਦੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ। ਸ੍ਰੀ ਗਾਂਗੁਲੀ ਨੂੰ ਭਾਰਤੀ ਟੀਮ ਦਾ ਅਗਲਾ ਕੋਚ ਬਣਾਇਆ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਸਾਬਕਾ ਕ੍ਰਿਕਟ ਖਿਡਾਰੀ ਸੌਰਭ ਗਾਂਗੁਲੀ ਬੀ ਸੀ ਸੀ ਆਈ ਪ੍ਰਧਾਨ ਜਗਮੋਹਨ ਡਾਲਮੀਆ ਦੇ ਕਾਫੀ ਨਜ਼ਦੀਕੀ ਹਨ ਅਤੇ ਉਹ ਚਾਹੁੰਦੇ ਹਨ ਕਿ ਹੁਣ ਗੌਰਭ ਗਾਂਗੁਲੀ ਭਾਰਤੀ ਟੀਮ ਦੇ ਕੋਚ ਦੀ ਕਮਾਨ ਸੰਭਾਲਣ। ਆਉਣ ਵਾਲੀ 26 ਅਪ੍ਰੈਲ ਨੂੰ ਬੀ ਸੀ ਸੀ ਆਈ.ਦੀ ਅਹਿਮ ਬੈਠਕ ਹੋਣ ਜਾ ਰਹੀ ਹੈ, ਜਿਸ ਤੋਂ ਬਾਅਦ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ।

You must be logged in to post a comment Login