ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੇ ਕੈਨੇਡਾ ਦੀ ਸੰਸਦ ‘ਚ ਸਰੀ ‘ਚ ਸਰਗਰਮ ਗੈਂਗ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਇਆ

ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੇ ਕੈਨੇਡਾ ਦੀ ਸੰਸਦ ‘ਚ ਸਰੀ ‘ਚ ਸਰਗਰਮ ਗੈਂਗ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਇਆ

ਸਰੀ- ਲਿਬਰਲ ਪਾਰਟੀ ਵੱਲੋਂ ਸਰੀ ਸੈਂਟਰ ਤੋਂ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੇ ਕੈਨੇਡਾ ਦੀ ਸੰਸਦ ‘ਚ ਸਰੀ ‘ਚ ਸਰਗਰਮ ਗੈਂਗ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਇਆ ਹੈ। ਉਨ੍ਹਾਂ ਨੇ ਸੰਸਦ ‘ਚ ਦੋ ਪੰਜਾਬੀ ਮੂਲ ਦੇ ਨੌਜਵਾਨਾਂ ਦੀ ਵੀ ਗੱਲ ਕੀਤੀ, ਜਿਨ੍ਹਾਂ ਦੀ ਹਾਲ ਹੀ ‘ਚ ਸਰੀ ‘ਚ ਗੈਂਗ ਹਿੰਸਾ ਕਾਰਨ ਮੌਤ ਹੋ ਗਈ ਸੀ। ਰਣਦੀਪ ਸਰਾਏ ਨੇ ਸਰਕਾਰ ਨੂੰ ਸਰੀ ‘ਚ ਸਰਗਰਮ ਗੈਂਗ ਖਿਲਾਫ ਸਖਤ ਮੁਹਿੰਮ ਚਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਸਰੀ ‘ਚ ਜਸਕਰਨ ਸਿੰਘ ਭੰਗਲ ਅਤੇ ਜਸਕਰਨ ਸਿੰਘ ਝੁੱਟੀ ਨਾਮ ਦੇ ਦੋ ਨੌਜਵਾਨਾਂ ਨੂੰ ਗੈਂਗ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸਰਾਏ ਨੇ ਕਿਹਾ ਕਿ ਇਸ ਘਟਨਾ ਨੇ ਮੇਰੇ ਦਿਲ ਨੂੰ ਡੂੰਘਾ ਦੁੱਖ ਪਹੁੰਚਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਨਾਲ ਹਜ਼ਾਰਾਂ ਮਾਪਿਆਂ, ਜਵਾਨਾਂ ਅਤੇ ਭਾਈਚਾਰਕ ਲੀਡਰਾਂ ਨੇ ਗੈਂਗ ਹਿੰਸਾ ਦੇ ਵਿਰੋਧ ‘ਚ ‘ਵੇਕ ਅੱਪ ਸਰੀ’ ਨਾਂ ਦੀ ਰੈਲੀ ਕੱਢੀ ਹੈ। ਭਾਈਚਾਰੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹ ਮਜ਼ਬੂਤ ਕਦਮ ਚੁੱਕਣ ਅਤੇ ਇਸ ਖਤਰੇ ਨੂੰ ਖਤਮ ਕਰਨ।
ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਦੇਸ਼ ‘ਚ ਰਹਿੰਦੇ ਹਾਂ ਜਿੱਥੇ ਚੰਗੇ ਵਕੀਲ ਅਤੇ ਕਾਨੂੰਨ ਹਨ ਅਤੇ ਇਸ ਲਈ ਸਰੀ ਵਾਸੀਆਂ ਨੇ ਮੰਗ ਕੀਤੀ ਹੈ ਕਿ ਗੈਂਗ ਹਿੰਸਾ ਦੇ ਵਿਰੋਧ ‘ਚ ਸਖਤ ਕਦਮ ਚੁੱਕੇ ਜਾਣ।

You must be logged in to post a comment Login