ਹਰਭਜਨ ਦੇ ਥੱਪੜ ਨੂੰ ‘ਥੱਪੜ’ ਨਹੀਂ ਮੰਨਦੇ ਸ਼੍ਰੀਸੰਤ

ਹਰਭਜਨ ਦੇ ਥੱਪੜ ਨੂੰ ‘ਥੱਪੜ’ ਨਹੀਂ ਮੰਨਦੇ ਸ਼੍ਰੀਸੰਤ

ਨਵੀਂ ਦਿੱਲੀ – ਕ੍ਰਿਕਟ ਤੋਂ ਕਾਫੀ ਦੂਰ ਹੋ ਚੁੱਕੇ ਸ਼੍ਰੀਸੰਤ ਫਿਲਹਾਲ ਬਿੱਗ ਬੌਸ ਦੇ ਘਰ ‘ਚ ਹੈ, ਜਿੱਥੇ ਉਹ ਬਰਾਬਰ ਦੀ ਟੱਕਰ ਦੇ ਰਹੇ ਹਨ। 2007 ਟੀ-20 ਅਤੇ 2011 ਵਿਸ਼ਵ ਕੱਪ ਟੀਮ ਦਾ ਹਿੱਸਾ ਰਹਿ ਚੁੱਕੇ ਸ਼੍ਰੀਸੰਤ ਨੇ ਜਦੋਂ ਇਸ ਘਰ ‘ਚ ਕਦਮ ਰੱਖਿਆ ਸੀ, ਤਾਂ ਸਭ ਦੀਆਂ ਨਜ਼ਰਾਂ ਉਨ੍ਹਾਂ ‘ਤੇ ਟਿਕੀਆਂ ਹੋਈਆਂ ਸਨ। ਹਰ ਕਿਸੇ ਨੂੰ ਉਮੀਦ ਸੀ ਕਿ ਉਹ ਕ੍ਰਿਕਟ ਨਾਲ ਖੁਦ ਦੇ ਰਿਸ਼ਤੇ, ਵਿਵਾਦਾਂ ਬਾਰੇ ਖੁਲਾਸਾ ਕਰਣਗੇ ਅਤੇ ਹੁਣ ਉਨ੍ਹਾਂ ਨੇ ਆਪਣੇ ਥੱਪੜ ਵਾਲੇ ਕਾਂਡ ਦਾ ਖੁਲਾਸਾ ਕੀਤਾ। 2008 ਆਈ.ਪੀ.ਐੱਲ. ਦੇ ਪਹਿਲੇ ਸੀਜ਼ਨ ‘ਚ ਨੈਸ਼ਨਲ ਟੀਮ ਦੇ ਆਪਣੇ ਸਾਥੀ ਹਰਭਜਨ ਸਿੰਘ ਨਾਲ ਲੜਾਈ ਅਤੇ ਥੱਪੜ ਖਾਣ ਵਾਲੇ ਸ਼੍ਰੀਸੰਤ ਨੇ ਕਿਹਾ ਸੀ ਹਰਭਜਨ ਨੇ ਉਨ੍ਹਾਂ ਨੂੰ ਥੱਪੜ ਨਹੀਂ ਮਾਰਿਆ ਸੀ।
ਦਰਅਸਲ ਮੁੰਬਈ ਇੰਡੀਅਨਜ਼ ਵਲੋਂ ਖੇਡਦੇ ਹੋਏ ਹਰਭਜਨ ਸਿੰਘ ਨੇ ਕਿੰਗਜ਼ ਇਲੈਵਨ ਪੰਜਾਬ ਵੱਲੋਂ ਖੇਡ ਰਹੇ ਸ਼੍ਰੀਸੰਤ ਨੂੰ ਥੱਪੜ ਮਾਰ ਦਿੱਤਾ ਸੀ,ਜਿਸ ਤੋਂ ਬਾਅਦ ਸ਼੍ਰੀਸੰਤ ‘ਤੇ ਰੌਣ ਲੱਗੇ ਸਨ, ਇਸ ਥੱਪੜ ‘ਤੇ ਕਾਫੀ ਵਿਵਾਦ ਵੀ ਹੋਇਆ ਸੀ ਅਤੇ ਹਰਭਜਨ ਨੂੰ ਕੁਝ ਮੈਚਾਂ ਲਈ ਪ੍ਰਤੀਬੰਧ ਵੀ ਝੱਲਣਾ ਪਿਆ ਸੀ। ਹਾਲਾਂਕਿ ਭੱਜੀ ਨੇ ਉਸ ਸਮੇਂ ਆਪਣੇ ਇਸ ਵਿਵਹਾਰ ਲਈ ਮਾਫੀ ਵੀ ਮੰਗੀ ਲਈ ਸੀ। ਇੰਨਾਂ ਹੀ ਨਹੀਂ ਇਸ ਨੂੰ ਭੱਜੀ ਆਪਣੀ ਕਰੀਅਰ ਦੀ ਵੱਡੀ ਗਲਤੀ ਮੰਨਦੇ ਹਨ। ਖੈਰ ਇਸ ਘਟਨਾ ਤੋਂ ਕਰੀਬ 10 ਸਾਲ ਸ਼੍ਰੀਸੰਤ ਨੇ ਬਿੱਗ ਬੌਸ ਦੇ ਘਰ ‘ਚ ਖੁਲਾਸਾ ਕੀਤਾ ਕਿ ਹਰਭਜਨ ਨੇ ਹਕੀਕਤ ‘ਚ ਉਨ੍ਹਾਂ ਨੂੰ ਸਿਰਫ ਮਜ਼ਬੂਤੀ ਨਾਲ ਹਿੱਟ ਕੀਤਾ ਸੀ ਅਤੇ ਉਹ ਥੱਪੜ ਨਹੀਂ ਸੀ। ਆਈ.ਪੀ.ਐੱਲ. ‘ਚ ਸਪਾਟ ਫਿਕਸਿੰਗ ‘ਚ ਫੱਸਣ ਤੋਂ ਬਾਅਦ ਬੈਨ ਝੱਲ ਰਹੇ ਸ਼੍ਰੀਸੰਤ ਨੇ ਬਿੱਗ ਬੌਸ ਦੇ ਘਰ ‘ਚ ਸੁਰਭੀ ਰਾਣਾ ਨਾਲ ਇਸ ਬਾਰੇ ਜ਼ਿਕਰ ਕੀਤਾ ਅਤੇ ਐਕਟ ਕਰਕੇ ਇਸ ਕਾਂਡ ਦੀ ਪੂਰੀ ਹਕੀਕਤ ਦੱਸੀ। ਸ਼੍ਰੀਸੰਤ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਮੈਂ ਬਹੁਤ ਉਤੇਜਿਤ ਹੋ ਗਿਆ ਸੀ। ਮੈਚ ਤੋਂ ਬਾਅਦ ਜਦੋਂ ਉਹ ਭੱਜੀ ਨਾਲ ਹੱਥ ਮਿਲਾਉਣ ਲਈ ਅੱਗੇ ਵਧੇ ਤਾਂ ਭੱਜੀ ਨੇ ਹੱਥ ਨਾ ਮਿਲਾ ਕੇ ਉਲਟੇ ਹੱਥ ਨਾਲ ਉਨ੍ਹਾਂ ਦੀ ਗੱਲ ‘ਤੇ ਮਾਰਿਆ, ਉਨ੍ਹਾਂ ਨੇ ਕਿਹਾ ਕਿ ਥੱਪੜ ਸਿੱਧੇ ਹੱਥ ਨਾਲ ਮਾਰਿਆ ਜਾਂਦਾ ਹੈ, ਨਾ ਕੀ ਉਲਟੇ ਹੱਥ ਨਾਲ ਅਤੇ ਇਸਨੂੰ ਥੱਪੜ ਨਹੀਂ ਕਿਹਾ ਜਾ ਸਕਦਾ।

You must be logged in to post a comment Login