ਹਰਭਜਨ ਨੇ ਕੀਤਾ ਮੇਰਾ ਕਰੀਅਰ ਬਰਬਾਦ -ਸਾਇਮੰਡਸ

ਹਰਭਜਨ ਨੇ ਕੀਤਾ ਮੇਰਾ ਕਰੀਅਰ ਬਰਬਾਦ -ਸਾਇਮੰਡਸ

ਸਿਡਨੀ : ਆਸਟਰੇਲੀਆ ਦੇ ਸਾਬਕਾ ਆਲਰਾਊਂਡਰ ਐਂਡਰਿਯੂ ਸਾਇਮੰਡਸ ਨੇ ਕਿਹਾ, ”ਭਾਰਤ ਖਿਲਾਫ 2008 ਵਿਚ ਘਰੇਲੂ ਸੀਰੀਜ਼ ਦੌਰਾਨ ਹੋਏ ‘ਮੰਕੀਗੇਟ’ ਕੇਸ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਉਸ ਦਾ ਪਤਨ ਕੀਤਾ, ਜਿਸ ਤੋਂ ਬਾਅਦ ਉਹ ਕਾਫੀ ਸ਼ਰਾਬ ਪੀਣ ਲੱਗੇ। ਸਾਇਮੰਡਸ ਨੇ ਸਿਡਨੀ ਟੈਸਟ ਵਿਚ ਹਰਭਜਨ ਸਿੰਘ ‘ਤੇ ਉਸ ਨੂੰ ‘ਬੰਦਰ’ ਕਹਿਣ ਦਾ ਦੋਸ਼ ਲਗਾਇਆ ਸੀ ਪਰ ਭਾਰਤੀ ਸਪਿਨਰ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਾਮਲੇ ਤੋਂ ਬਾਅਦ ਹਰਭਜਨ ਸਿੰਘ ‘ਤੇ 3 ਮੈਚ ਦਾ ਬੈਨ ਵੀ ਲਗਾਇਆ ਗਿਆ ਪਰ ਭਾਰਤੀ ਟੀਮ ਨੇ ਇਸ ਦੌਰੇ ਤੋਂ ਪਰਤਣ ਦੀ ਧਮਕੀ ਦੇ ਦਿੱਤੀ ਜਿਸ ਤੋਂ ਬਾਅਦ ਫੈਸਲਾ ਬਦਲਨਾ ਪਿਆ।”
ਇਸ 43 ਸਾਲਾਂ ਖਿਡਾਰੀ ਨੇ ਇਸ ਪੂਰੇ ਮਾਮਲੇ ਦੇ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਮਾਮਲੇ ਤੋਂ ਬਾਅਦ ਉਸ ਦਾ ਕਰੀਅਰ ਕਾਫੀ ਪ੍ਰਭਾਵਿਤ ਹੋਇਆ। ਸਾਇਮੰਡਸ ਨੇ ‘ਆਸਟਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ’ ਨੂੰ ਕਿਹਾ ਕਿ ਇਸ ਪਲ ਤੋਂ ਬਾਅਦ ਮੇਰਾ ਕਰੀਅਰ ਖਰਾਬ ਹੋ ਗਿਆ। ਮੈਂ ਦਬਾਅ ਮਹਿਸੂਸ ਕਰਨ ਲੱਗਾ ਕਿ ਮੈਂ ਆਪਣੇ ਸਾਥੀ ਖਿਡਾਰੀਆਂ ਨੂੰ ਇਸ ਮਾਮਲੇ ‘ਚ ਫਸਾ ਦਿੱਤਾ। ਮੈਂ ਖੁਦ ਨੂੰ ਦੋਸ਼ੀ ਸਮਝਣ ਲੱਗਾ ਸੀ ਕਿ ਮੈਂ ਆਪਣੇ ਸਾਥੀ ਖਿਡਾਰੀਆਂ ਨੂੰ ਇਸ ਮਾਮਲੇ ‘ਚ ਫਸਾ ਰਿਹਾ ਹਾਂ ਜਦਕਿ ਉਨ੍ਹਾਂ ਦਾ ਕੋਈ ਦੋਸ਼ ਨਹੀਂ ਸੀ।

You must be logged in to post a comment Login