ਹਾਕੀ ਲੀਜੈਂਡਸ ਬਲਬੀਰ ਸਿੰਘ ਹਸਪਤਾਲ ‘ਚ ਦਾਖਲ

ਹਾਕੀ ਲੀਜੈਂਡਸ ਬਲਬੀਰ ਸਿੰਘ ਹਸਪਤਾਲ ‘ਚ ਦਾਖਲ

ਨਵੀਂ ਦਿੱਲੀ- ਸਾਬਕਾ ਧਾਕੜ ਹਾਕੀ ਖਿਡਾਰੀ ਬਲਬੀਰ ਸਿੰਘ ਬੁੱਧਵਾਰ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਦੇ ਆਈ.ਸੀ.ਯੂ. ‘ਚ ਦਾਖਲ ਕਰਵਾਏ ਗਏ ਹਨ। ਬਲਬੀਰ ਸਿੰਘ ਦੇ ਪੋਤੇ ਕਬੀਰ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਸਾਹ ਦੀ ਤਕਲੀਫ ਤੋਂ ਪੀੜਤ ਹਨ।
94 ਸਾਲਾ ਇਹ ਸਾਬਕਾ ਧਾਕੜ ਖਿਡਾਰੀ 1948 ਦੇ ਓਲੰਪਿਕ ‘ਚ ਆਜ਼ਾਦ ਭਾਰਤ ਦੇ ਪਹਿਲੇ ਝੰਡਾਬਰਦਾਰ ਸਨ। ਤਿੰਨ ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਬਲਬੀਰ ਨੇ 1948 ਲੰਡਨ ਖੇਡਾਂ ਤੋਂ ਆਪਣਾ ਡੈਬਿਊ ਕੀਤਾ ਸੀ। ਉਨ੍ਹਾਂ ਨੇ ਇਨ੍ਹਾਂ ਖੇਡਾਂ ਦੇ ਦੌਰਾਨ ਫਾਈਨਲ ‘ਚ ਦੋ ਗੋਲ ਕਰਕੇ ਆਪਣਾ ਪਹਿਲਾ ਸੋਨ ਤਮਗਾ ਪੱਕਾ ਕੀਤਾ। ਉਨ੍ਹਾਂ ਨੇ ਦੋ ਹੋਰ ਓਲੰਪਿਕ ਸੋਨ ਤਮਗੇ ਜਿੱਤੇ ਜਿਸ ‘ਚੋਂ ਪਹਿਲਾ ਸੋਨ ਤਮਗਾ ਉਨ੍ਹਾਂ ਨੇ 1952 ‘ਚ ਅਤੇ ਦੂਜਾ ਕਪਤਾਨ ਰਹਿੰਦੇ 1956 ‘ਚ ਹਾਸਲ ਕੀਤਾ ਸੀ। ਉਨ੍ਹਾਂ ਨੇ ਆਜ਼ਾਦ ਭਾਰਤ ਸਮੇਂ ਭਾਰਤ ਲਈ ਲੰਡਨ, ਹੇਲਸਿੰਕੀ ਅਤੇ ਮੈਲਬੋਰਨ ਓਲੰਪਿਕ ‘ਚ ਦਰਜਨਾਂ ਗੋਲ ਕੀਤੇ। ਉਹ ਆਜ਼ਾਦ ਭਾਰਤ ‘ਚ 1957 ‘ਚ ਪਦਮ ਸ਼੍ਰੀ ਪ੍ਰਾਪਤ ਕਰਨ ਵਾਲੇ ਪਹਿਲੇ ਖਿਡਾਰੀ ਸਨ। ਬਲਬੀਰ ਸਿੰਘ 1975 ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਮੈਨੇਜਰ ਅਤੇ ਚੀਫ ਕੋਚ ਸਨ।

You must be logged in to post a comment Login