ਹਿੰਦ-ਪਾਕਿ ਸਰਹੱਦ ਤੋਂ 10 ਪੈਕਟ ਹੈਰੋਇਨ ਬਰਮਾਦ

ਹਿੰਦ-ਪਾਕਿ ਸਰਹੱਦ ਤੋਂ 10 ਪੈਕਟ ਹੈਰੋਇਨ ਬਰਮਾਦ

ਫਿਰੋਜ਼ਪੁਰ : ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਵਲੋਂ ਹਿੰਦ-ਪਾਕਿ ਸਰਹੱਦ ‘ਤੇ ਸਥਿਤ ਬੀਐਸਐਫ ਦੀ ਚੌਂਕੀ ਮਸਤਾ ਗੱਟੀ ਇਲਾਕੇ ਵਿਚੋਂ 10 ਪੈਕਟ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਬਰਾਮਦ ਕੀਤੀ ਗਈ ਹੈਰੋਇਨ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਰਹੱਦੀ ਸੁਰੱਖਿਆ ਬਲ ਦੇ ਡੀਆਈਜੀ ਨੇ ਦੱਸਿਆ ਕਿ ਲੰਘੀ ਰਾਤ ਜਦੋਂ ਸਰਹੱਦੀ ਸੁਰੱਖਿਆ ਬਲ ਦੇ ਜਵਾਨਾਂ ਸਰਹੱਦ ਉਪਰ ਗਸ਼ਤ ਕਰ ਰਹੇ ਸਨ ਤਾਂ ਇਸ ਦੌਰਾਨ ਬੀਐਸਐਫ ਜਵਾਨਾਂ ਨੂੰ ਸਰਹੱਦ ‘ਤੇ ਕੁਝ ਹਿੱਲ ਜੁਲ ਹੁੰਦੀ ਵਿਖਾਈ ਦਿੱਤੀ। ਡੀਆਈਜੀ ਮੁਤਾਬਿਕ ਬੀਐਸਐਫ ਜਵਾਨਾਂ ਨੂੰ ਕੁਝ ਪਾਕਿਸਤਾਨੀ ਸਮਗਲਰ ਭਾਰਤੀ ਹੱਦ ਦੇ ਅੰਦਰ ਹੈਰੋਇਨ ਦੇ ਪੈਕਟ ਸੁੱਟਦੇ ਵਿਖਾਈ ਦਿੱਤੇ, ਜਿਨ੍ਹਾਂ ਨੂੰ ਜਦੋਂ ਬੀਐਸਐਫ਼ ਜਵਾਨਾਂ ਨੇ ਲਲਕਾਰਿਆ ਤਾਂ, ਉਕਤ ਪਾਕਿਸਤਾਨੀ ਸਮਗਲਰ ਹਨੇਰੇ ਦਾ ਫਾਇੰਦਾ ਚੁੱਕਦੇ ਹੋਏ ਸਰਹੱਦ ਤੋਂ ਫਰਾਰ ਹੋ ਗਏ। ਤੜਕ ਸਵੇਰੇ ਜਦੋਂ ਬੀਐਸਐਫ਼ ਜਵਾਨਾਂ ਨੇ ਸਰਹੱਦ ਉਪਰ ਸਰਚ ਅਭਿਆਨ ਚਲਾਇਆ ਗਿਆ ਤਾਂ, ਸਰਹੱਦ ਤੋਂ 10 ਪੈਕਟ ਹੈਰੋਇਨ ਬਰਾਮਦ ਹੋਈ। ਡੀਆਈਜੀ ਮੁਤਾਬਿਕ ਹੈਰੋਇਨ ਤੋਲਣ ‘ਤੇ ਉਸ ਦਾ ਵਜ਼ਟ 5 ਕਿਲੋ 190 ਗ੍ਰਾਮ ਪਾਇਆ ਗਿਆ। ਬੀਐਸਐਫ਼ ਅਧਿਕਾਰੀਆਂ ਮੁਤਾਬਿਕ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿਚ ਕੀਮਤ 25 ਕਰੋੜ ਰੁਪਏ ਹੈ।

You must be logged in to post a comment Login