ਹੁਣ ਟੀ-10 ਲੀਗ ‘ਚ ਇਨ੍ਹਾਂ ਧਾਕੜ ਖਿਡਾਰੀਆਂ ਦਾ ਦਿਖੇਗਾ ਜਲਵਾ

ਹੁਣ ਟੀ-10 ਲੀਗ ‘ਚ ਇਨ੍ਹਾਂ ਧਾਕੜ ਖਿਡਾਰੀਆਂ ਦਾ ਦਿਖੇਗਾ ਜਲਵਾ

ਦੁਬਈ— ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਅਤੇ ਪਾਕਿਸਤਾਨ ਦੇ ਸ਼ਾਹਿਦ ਅਫਰੀਦੀ ਨੂੰ 10 ਓਵਰਾਂ ਦੀ ਟੀ-10 ਕ੍ਰਿਕਟ ਲੀਗ ਲਈ ਆਈਕਨ ਖਿਡਾਰੀ ਚੁਣਿਆ ਗਿਆ ਹੈ। ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਤੋਂ ਮਾਨਤਾ ਪ੍ਰਾਪਤ ਟੀ-10 ਕ੍ਰਿਕਟ ਲੀਗ ਪੇਸ਼ੇਵਰ ਕ੍ਰਿਕਟ ‘ਚ 10 ਓਵਰ ਦੀ ਪਹਿਲੀ ਲੀਗ ਹੋਵੇਗੀ ਜਿਸ ਨੂੰ ਅਮੇਰਾਤ ਕ੍ਰਿਕਟ ਬੋਰਡ (ਈ.ਸੀ.ਬੀ.) ਨੇ ਰਜਿਸਟਰਡ ਕੀਤਾ ਹੈ ਅਤੇ ਇਸ ਸਾਲ ਉਹ ਇਸ ਦਾ ਦੂਜਾ ਸੈਸ਼ਨ ਕਰਾਉਣ ਜਾ ਰਿਹਾ ਹੈ। ਇਸ ਸਾਲ ਟੀ-10 ਲੀਗ ਦਾ ਦੂਜਾ ਸੰਸਕਰਣ 23 ਨਵੰਬਰ ਤੋਂ 02 ਦਸੰਬਰ ਤੱਕ 10 ਦਿਨਾਂ ਤੱਕ ਚੱਲੇਗਾ ਜਿਸ ‘ਚ ਕੁੱਲ 29 ਮੈਚ ਖੇਡੇ ਜਾਣਗੇ। ਇਹ ਸਾਰੇ ਮੈਚ ਸ਼ਾਰਜਾਹ ਕ੍ਰਿਕਟ ਸਟੇਡੀਅਮ ‘ਚ ਕਰਾਏ ਜਾਣਗੇ। ਪਿਛਲੇ ਸਾਲ ਹੋਏ ਸੰਸਕਰਣ ਨੂੰ ਸਿਰਫ ਚਾਰ ਦਿਨਾਂ ਤਕ ਕਰਾਇਆ ਗਿਆ ਸੀ। ਟੀ-10 ਲੀਗ ਪ੍ਰਬੰਧਨ ਨੇ ਇਸ ਸਾਲ ਕਈ ਬਦਲਾਅ ਵੀ ਕੀਤੇ ਹਨ। ਟੂਰਨਾਮੈਂਟ ‘ਚ ਭਾਰਤ ਦੇ ਸਾਬਕਾ ਸਟਾਰ ਬੱਲੇਬਾਜ਼ ਵਰਿੰਦਰ ਸਹਿਵਾਗ ਦੇ ਇਲਾਵਾ ਪਾਕਿਸਤਾਨ ਦੇ ਅਫਰੀਦੀ, ਸ਼ੋਏਬ ਮਲਿਕ, ਵੈਸਟਇੰਡੀਜ਼ ਦੇ ਸੁਨੀਲ ਨਰੇਨ, ਡੈਰੇਨ ਸੈਮੀ, ਇੰਗਲੈਂਡ ਇਓਨ ਮੋਰਗਨ ਅਤੇ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਜਿਹੇ ਖਿਡਾਰੀ ਹਿੱਸਾ ਲੈ ਰਹੇ ਹਨ। ਇਹ ਖਿਡਾਰੀ ਕੇਰਲ ਕਿੰਗਸ, ਪੰਜਾਬ ਲੀਜੈਂਡਸ, ਮਰਾਠਾ ਅਰੇਬੀਅਨਸ, ਬੰਗਾਲ ਟਾਈਗਰਸ, ਦਿ ਕਰਾਚੀਅਨਸ, ਰਾਜਪੂਤ, ਨਾਰਦਰਨ ਵਾਰੀਅਰਸ ਅਤੇ ਪਖਤੂਨ ਟੀਮਾਂ ਵੱਲੋਂ ਖੇਡਣਗੇ।

You must be logged in to post a comment Login