Home » News » PUNJAB NEWS » 10ਵੀਂ ਪਾਸ ਹਨ ਪੰਜਾਬ ਦੇ ਸਿੱਖਿਆ ਮੰਤਰੀ ਓ. ਪੀ. ਸੋਨੀ
op

10ਵੀਂ ਪਾਸ ਹਨ ਪੰਜਾਬ ਦੇ ਸਿੱਖਿਆ ਮੰਤਰੀ ਓ. ਪੀ. ਸੋਨੀ

ਜਲੰਧਰ : ਪੰਜਾਬ ਦੇ ਸਿੱਖਿਆ ਮੰਤਰੀ ਓ. ਪੀ. ਸੋਨੀ ਜਿਹੜੇ ਕਿ ਤਕਰੀਬਨ ਕਿਸੇ ਵਿਵਾਦ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ, ਅੱਜਕਲ ਉਨ੍ਹਾਂ ਦੀ ਸਿੱਖਿਆ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਕੁਝ ਲੋਕ ਪ੍ਰਚਾਰ ਕਰ ਰਹੇ ਹਨ ਕਿ ਓ. ਪੀ. ਸੋਨੀ 10ਵੀਂ ਪਾਸ ਹਨ ਅਤੇ ਕੁਝ ਲੋਕਾਂ ਦੀ ਇਸ ਗੱਲ ਨਾਲ ਅਸਹਿਮਤੀ ਵੀ ਨਜ਼ਰ ਆ ਰਹੀ ਹੈ। ਕੁੱਲ ਮਿਲਾ ਕੇ ਸੋਸ਼ਲ ਮੀਡੀਆ ‘ਤੇ ਸੋਨੀ ਦੀ ਸਿੱਖਿਆ ਨੂੰ ਲੈ ਕੇ ਕਈ ਦਿਨਾਂ ਤੋਂ ਚਰਚਾ ਛਿੜੀ ਹੋਈ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਾਇਰ ਸੈਕੰਡਰੀ (11ਵੀਂ) ਪਾਸ ਹਨ ਅਤੇ ਉਨ੍ਹਾਂ ਨੇ ਆਪਣੀ ਪੜ੍ਹਾਈ 1974 ਵਿਚ ਹਾਇਰ ਸੈਕੇਂਡਰੀ ਸਕੂਲ ਲੋਪੋਕੇ ਤੋਂ ਪਾਸ ਕੀਤੀ ਸੀ। ਇਹ ਜਾਣਕਾਰੀ ਖੁਦ ਓ. ਪੀ. ਸੋਨੀ ਵਲੋਂ ਚੋਣ ਕਮਿਸ਼ਨ ਕੋਲ ਜਮਾਂ ਕਰਵਾਏ ਜਾਂਦੇ ਹਲਫੀਆ ਬਿਆਨ ਵਿਚ ਦਿੱਤੀ ਗਈ ਹੈ, ਜਿਸ ਦੀ ਫੋਟੋ ਕਾਪੀ ਖਬਰ ਨਾਲ ਨੱਥੀ ਕੀਤੀ ਗਈ ਹੈ।

About Jatin Kamboj