Home » FEATURED NEWS » 10 ਸਾਲ ਦੀ ਜੇਲ ਕੱਟਣ ਪਿੱਛੋਂ ਦੋਸ਼ਾਂ ਤੋਂ ਬਰੀ ਹੋਈ ਵਿਦੇਸ਼ੀ ਅੌਰਤ
jail

10 ਸਾਲ ਦੀ ਜੇਲ ਕੱਟਣ ਪਿੱਛੋਂ ਦੋਸ਼ਾਂ ਤੋਂ ਬਰੀ ਹੋਈ ਵਿਦੇਸ਼ੀ ਅੌਰਤ

ਨਵੀਂ ਦਿੱਲੀ – ਹੈਰੋਇਨ ਰੱਖਣ ਦੇ ਦੋਸ਼ ਹੇਠ ਇਕ ਅੌਰਤ ਨੂੰ 10 ਸਾਲ ਦੀ ਜੇਲ ਦੀ ਸਜ਼ਾ ਕੱਟਣ ਪਿੱਛੋਂ ਦਿੱਲੀ ਹਾਈ ਕੋਰਟ ਨੇ ਮੰਗਲਵਾਰ ਬਰੀ ਕਰ ਦਿੱਤਾ। ਅਦਾਲਤ ਦੇ ਉਕਤ ਫੈਸਲੇ ਕਾਰਨ ਨਿਅਾਂ ਵਿਵਸਥਾ ਦੀ ਸੁਸਤ ਚਾਲ ’ਤੇ ਧਿਅਾਨ ਚਲਾ ਜਾਂਦਾ ਹੈ। ਏਨਾਬੇਲੇ ਨਾਮੀ ਉਕਤ ਵਿਦੇਸ਼ੀ ਅੌਰਤ ਨੂੰ ਇਕ ਟ੍ਰਾਇਲ ਕੋਰਟ ਨੇ 10 ਸਾਲ ਦੀ ਸਜ਼ਾ ਸੁਣਾਈ ਸੀ। ਉਸ ਨੂੰ 15 ਅਕਤੂਬਰ 2008 ਨੂੰ ਗ੍ਰਿਫਤਾਰ ਕੀਤਾ ਗਿਅਾ ਸੀ। ਉਸ ਨੇ ਅਾਪਣੀ ਸਜ਼ਾ ਨੂੰ 2014 ’ਚ ਚੁਣੌਤੀ ਦਿੱਤੀ ਸੀ। ਹੁਣ ਹਾਈ ਕੋਰਟ ਦੇ ਫੈਸਲੇ ਪਿੱਛੋਂ ਉਸ ਨੂੰ ਜੋ ਰਾਹਤ ਮਿਲੀ ਹੈ, ਉਹ ਕੋਈ ਅਰਥ ਨਹੀਂ ਰੱਖਦੀ, ਸਿਰਫ ਇੰਨੀ ਰਾਹਤ ਹੈ ਕਿ ਉਹ ਹੁਣ ਬਰੀ ਹੋ ਗਈ ਹੈ। ਇਸ ਕੋਲੋਂ ਗ੍ਰਿਫਤਾਰੀ ਸਮੇਂ 1.24 ਕਿਲੋ ਹੈਰੋਇਨ ਮਿਲੀ ਸੀ। ਟੈਸਟ ਤੋਂ ਬਾਅਦ ਪਤਾ ਲੱਗਾ ਕਿ ਉਹ ਪਾਊਡਰ ਰੂਪੀ ਹੈਰੋਇਨ ਸੀ, ਜੋ 35.6 ਫੀਸਦੀ ਸ਼ੁੱਧ ਸੀ।

About Jatin Kamboj