FEATURED NEWS News PUNJAB NEWS

11 ਲੱਖ ਨੌਕਰੀਆਂ ਦੇਣ ਦੇ ਦਾਅਵੇ ‘ਤੇ ਵਿਰੋਧੀਆਂ ਨੇ ਘੇਰਿਆ ਕੈਪਟਨ

ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਚੋਣਾ ਦੇ ਪ੍ਰਚਾਰ ਲਈ ਪੁੱਜੇ ਕੈਪਟਨ ਅਮਰਿੰਦਰ ਸਿੰਘ ਆਪਣੇ ਹੀ ਭਾਸ਼ਣ ਦੌਰਾਨ ਵਿਰੋਧੀ ਧਿਰ ਦੇ ਘੇਰੇ ਵਿਚ ਆ ਗਏ।ਇਹ ਘੇਰਾ ਉਸ ਸਮੇਂ ਪਿਆ ਜਦੋਂ ਕੈਪਟਨ ਨੇ ਦਿੱਲੀ ਅਤੇ ਪੰਜਾਬ ਸਰਕਾਰ ਦੇ ਕੰਮਾਂ ਦੀ ਤੁਲਨਾ ਕਰਦੇ ਹੋਏ ਇਹ ਦਾਅਵਾ ਕੀਤਾ ਕਿ ਪੰਜਾਬ ਦੇ 11 ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆ ਗਈਆਂ ਹਨ। ਇਸ ਬਿਆਨ ਨੂੰ ਲੈ ਕੇ ਕੈਪਟਨ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਆ ਗਏ। ਕੈਪਟਨ ਦਾ ਇਹ ਪ੍ਰਚਾਰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਖੜੇ ਹਰੀ ਨਗਰ ਤੋਂ ਕਾਂਗਰਸੀ ਉਮੀਦਵਾਰ ਦੇ ਸਮਰਥਨ ਲਈ ਸੀ। ਜਿਸ ਵਿਚ ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਦੁਆਰਾ ਕੀਤੇ ਕੰਮਾਂ ਦੀ ਤੁਲਨਾ ਕੀਤੀ ਗਈ ਸੀ। ਇਸ ਦਾ ਵੀਡੀਉ ਵੀ ਸ਼ੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਿਹਾ ਹੈ।ਜਿਸ ਵਿਚ ਕੈਪਟਨ ਵੱਲੋਂ ਪੰਜਾਬ ਦੇ 11 ਲੱਖ ਨੋਜਵਾਨਾਂ ਨੂੰ ਨੌਕਰੀਆ ਦੇਣ ਦੀ ਗੱਲ ਕੀਤੀ ਗਈ ਹੈ। ਕੈਪਟਨ ਨੇ ਅੱਗੇ ਸਰਕਾਰੀ ਸਕੂਲਾਂ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਕੇਜਰੀਵਾਲ ਸਰਕਾਰ ਦਾਅਵੇ ਕਰਦੀ ਹੈ ਕਿ ਦਿੱਲੀ ਵਿਚ ਕਈ ਸਰਕਾਰੀ ਸਕੂਲ ਖੁੱਲ੍ਹੇ ਨੇ ਪਰ ਸਾਡੀ ਸਰਕਾਰ ਨੇ ਪੰਜਾਬ ਵਿਚ 5 ਹਜ਼ਾਰ ਸਕੂਲਾਂ ਤੋਂ ਵੱਧ ਸਕੂਲਾਂ ਨੂੰ ਸਮਾਰਟ ਬਣਾ ਦਿੱਤਾ ਹੈ। ਆਉਣ ਵਾਲੇ ਸਮੇਂ ਦੌਰਾਨ ਸਾਡੀ ਸਰਕਾਰ ਪੰਜਾਬ ਦੇ ਸਾਰੇ 13 ਹਜ਼ਾਰ ਸਕੂਲਾਂ ਨੂੰ ਸਮਾਰਟ ਸਕੂਲ ਬਣਾ ਦੇਣਗੀ। ਬਿਜਲੀ ਸੰਬੰਧੀ ਕੈਪਟਨ ਨੇ ਕਿਹਾ ਕਿ ਦਿੱਲੀ ਵਿਚ ਵਪਾਰਕ ਬਿਜਲੀ ਪੰਜਾਬ ਨਾਲੋ ਜ਼ਿਆਦਾ ਮਹਿੰਗੀ ਹੈ। ਇਨ੍ਹਾਂ ਬਿਆਨਾ ਤੋਂ ਬਾਅਦ ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਕਿਹਾ ਕਿ ਕੈਪਟਨ ਦਿੱਲੀ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਦੌਰਾਨ ਜੋ ਵੀ ਬੋਲਿਆ ਉਹ ਸੱਭ ਝੂਠ ਹੈ।