11 ਸਾਲ ਤੋਂ ਕੈਂਸਰ ਨਾਲ ਪੀੜਤ ਹਨ WWE ਚੈਂਪੀਅਨ ਰੋਮਨ ਰੇਂਸ

11 ਸਾਲ ਤੋਂ ਕੈਂਸਰ ਨਾਲ ਪੀੜਤ ਹਨ WWE ਚੈਂਪੀਅਨ ਰੋਮਨ ਰੇਂਸ

ਨਵੀਂ ਦਿੱਲੀ—ਚਾਰ ਵਾਰ ਦੇ ਵਰਲਡ ਚੈਂਪੀਅਨ WWE ਰੇਸਲਰ ਰੋਮਨ ਰੇਂਸ ਨੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਦੇ ਹੋਏ ਇਸ ਖੇਡ ਨੂੰ ਛੱਡਣ ਦੀ ਘੋਸ਼ਣਾ ਕਰ ਦਿੱਤੀ ਹੈ। 33 ਸਾਲ ਦੇ ਰੋਮਨ ਰੇਂਸ ਨੇ ਸੋਮਵਾਰ ਨੂੰ ਦੱਸਿਆ ਕਿ ਉਹ ਕੈਂਸਰ ਨਾਲ ਪੀੜਤ ਹਨ ਅਤੇ ਪਿਛਲੇ 11 ਸਾਲ ਤੋਂ ਇਸ ਗੰਭੀਰ ਬੀਮਾਰੀ ਨਾਲ ਜੂਝ ਰਹੇ ਹਨ। WWE ਅਤੇ ਰੇਂਸ ਦੇ ਫੈਨਜ਼ ਲਈ ਇਹ ਕਾਫੀ ਦੁਖਦਾਈ ਖਬਰ ਹੈ। ਯੂਨੀਵਰਸਲ ਚੈਂਪੀਅਨ ਰੋਮਨ ਰੇਂਸ ਨੇ ਦੱਸਿਆ ਕਿ ਉਹ ਕੈਂਸਰ ਨਾਲ ਲੜ ਰਹੇ ਹਨ।

.@WWERomanReigns has to relinquish the Universal Championship due to a battle with leukemia. #Raw pic.twitter.com/EhomllNwjK

ਰੋਮਨ ਨੇ ਦੱਸਿਆ ਕਿ ਉਹ ਪਿਛਲੇ 11 ਸਾਲਾਂ ਤੋਂ ਲਿਊਕੀਮੀਆ ਬੀਮਾਰੀ ਨਾਲ ਲੜ ਰਹੇ ਹਨ, ਰੇਂਸ ਨੇ ਹਾਲਾਂਕਿ ਉਮੀਦ ਜਤਾਈ ਕਿ ਉਹ ਕਿਸੇ ਦਿਨ ਦੋਬਾਰਾ ਰਿੰਗ ‘ਚ ਪਰਤਣਗੇ। ਰੇਂਸ ਨੂੰ 16 ਵਾਰ ਦੇ ਵਰਲਡ ਚੈਂਪੀਅਨ ਡਬਲਯੂ.ਡਬਲਯੂ.ਈ ਰੈਸਲਰ ਜਾਨ ਸੀਨਾ ਸਮੇਤ ਕਈ ਹਸਤੀਆਂ ਦੀ ਸਪੋਰਟ ਮਿਲ ਰਹੀ ਹੈ।

You must be logged in to post a comment Login