12 ਰਾਜਾਂ ‘ਚ ਪੈਟਰੋਲ-ਡੀਜ਼ਲ 5 ਰੁ: ਤਕ ਹੋਏ ਸਸਤੇ, ਜਾਣੋ ਪੰਜਾਬ ‘ਚ ਕੀਮਤਾਂ

12 ਰਾਜਾਂ ‘ਚ ਪੈਟਰੋਲ-ਡੀਜ਼ਲ 5 ਰੁ: ਤਕ ਹੋਏ ਸਸਤੇ, ਜਾਣੋ ਪੰਜਾਬ ‘ਚ ਕੀਮਤਾਂ

ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਤੇ ਆਖਿਰਕਾਰ ਰਾਹਤ ਦੇ ਹੀ ਦਿੱਤੀ। ਵੀਰਵਾਰ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਨੇ ਪੈਟਰੋਲ-ਡੀਜ਼ਲ ‘ਤੇ ਲੱਗਣ ਵਾਲੀ ਐਕਸਾਈਜ਼ ਡਿਊਟੀ ‘ਚ 1.50 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਦਾ ਐਲਾਨ ਕੀਤਾ, ਨਾਲ ਹੀ ਤੇਲ ਕੰਪਨੀਆਂ ਨੂੰ ਕੀਮਤਾਂ ਇਕ ਰੁਪਏ ਘਟਾਉਣ ਨੂੰ ਕਿਹਾ, ਯਾਨੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 2.50 ਰੁਪਏ ਘੱਟ ਗਈਆਂ ਹਨ। ਪੰਜਾਬ ‘ਚ ਪੈਟਰੋਲ ਅੱਜ 88 ਰੁਪਏ ਪ੍ਰਤੀ ਲਿਟਰ ਤੋਂ ਸਸਤਾ ਹੋ ਗਿਆ ਹੈ, ਡੀਜ਼ਲ ਵੀ 74 ਰੁਪਏ ਦੀ ਕੀਮਤ ਤੋਂ ਹੇਠਾਂ ਵਿਕ ਰਿਹਾ ਹੈ। ਉੱਥੇ ਹੀ ਹਰਿਆਣਾ ‘ਚ ਪੈਟਰੋਲ ਦੀ ਕੀਮਤ 80.18 ਰੁਪਏ ਅਤੇ ਹਿਮਾਚਲ ‘ਚ 80.71 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਬੀਤੇ ਦਿਨ ਹਰਿਆਣਾ ‘ਚ ਪੈਟਰੋਲ ਦੀ ਕੀਮਤ 84.56 ਰੁਪਏ ਅਤੇ ਹਿਮਾਚਲ ‘ਚ 85.01 ਰੁਪਏ ਪ੍ਰਤੀ ਲਿਟਰ ਸੀ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਨੇ ਕੇਂਦਰੀ ਐਕਸਾਈਜ਼ ਡਿਊਟੀ ‘ਚ ਕਟੌਤੀ ਦਾ ਐਲਾਨ ਕਰਨ ਦੇ ਨਾਲ ਹੀ ਸੂਬਾ ਸਰਕਾਰਾਂ ਨੂੰ ਵੀ ਵੈਟ ‘ਚ ਕਟੌਤੀ ਕਰਨ ਦੀ ਅਪੀਲ ਕੀਤੀ ਸੀ, ਤਾਂ ਕਿ ਆਮ ਜਨਤਾ ਨੂੰ ਪੈਟਰੋਲ-ਡੀਜ਼ਲ 5 ਰੁਪਏ ਪ੍ਰਤੀ ਲਿਟਰ ਸਸਤਾ ਮਿਲ ਸਕੇ। ਇਸ ਦੇ ਬਾਅਦ ਹਿਮਾਚਲ, ਹਰਿਆਣਾ, ਗੁਜਰਾਤ ਸਮੇਤ 12 ਭਾਜਪਾ ਸ਼ਾਸਤ ਸੂਬਿਆਂ ਨੇ ਵੈਟ 2.50 ਰੁਪਏ ਘਟਾਉਣ ਦਾ ਐਲਾਨ ਕੀਤਾ ਪਰ ਪੰਜਾਬ ਨੇ ਕਟੌਤੀ ਨਹੀਂ ਕੀਤੀ। ਹਿਮਾਚਲ, ਹਰਿਆਣਾ ‘ਚ ਪੈਟਰੋਲ-ਡੀਜ਼ਲ ਸਸਤਾ ਹੋਣ ਨਾਲ ਪੰਜਾਬ ਸਰਕਾਰ ਨੂੰ ਵੀ ਵੈਟ ‘ਚ ਕਟੌਤੀ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ। ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਨੇ ਇਸ ਸੰਬੰਧੀ ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਦੇ ਅਧਿਕਾਰੀਆਂ ਤੇ ਵਿੱਤ ਵਿਭਾਗ ਦੇ ਅਫਸਰਾਂ ਦੀ ਮੀਟਿੰਗ ਸੱਦੀ ਹੈ।

You must be logged in to post a comment Login