14 ਸਾਲ ਦੇ ਇਸ ਲੜਕੇ ਨੇ ਖੇਡੀ ਤੂਫਾਨੀ ਪਾਰੀ, ਠੋਕੀਆਂ 556 ਦੌੜਾਂ, ਜੜੇ 98 ਚੌਕੇ

14 ਸਾਲ ਦੇ ਇਸ ਲੜਕੇ ਨੇ ਖੇਡੀ ਤੂਫਾਨੀ ਪਾਰੀ, ਠੋਕੀਆਂ 556 ਦੌੜਾਂ, ਜੜੇ 98 ਚੌਕੇ

ਬੜੌਦਾ – ਭਾਰਤੀ ਟੈਸਟ ਟੀਮ ‘ਚ ਜਗ੍ਹਾ ਬਣਾ ਚੁੱਕੇ ਪ੍ਰਿਥਵੀ ਸ਼ਾਅ 14 ਸਾਲ ਦੀ ਉਮਰ ‘ਚ 546 ਦੌੜਾਂ ਦੀ ਪਾਰੀ ਖੇਡ ਕੇ ਸੁਰਖੀਆਂ ‘ਚ ਆਏ ਸਨ ਅਤੇ ਹੁਣ ਇੰਨੇ ਹੀ ਸਾਲ ਦੇ ਇਕ ਹੋਰ ਲੜਕੇ ਨੇ ਸਾਰਿਆਂ ਨੂੰ ਹੈਰਾਨ ਕੀਤਾ ਹੈ। ਮੰਗਲਵਾਰ ਨੂੰ ਉਸ ਨੇ ਦੋ ਰੋਜ਼ਾ ਟੂਰਨਾਮੈਂਟ ‘ਚ ਕਮਾਲ ਦੀ ਪਾਰੀ ਖੇਡੀ। ਡੀ.ਕੇ. ਗਾਇਕਵਾੜ ਅੰਡਰ-14 ਕ੍ਰਿਕਟ ਟੂਰਨਾਮੈਂਟ ‘ਚ ਬੜੌਦਾ ਦੇ ਪ੍ਰਿਆਂਸ਼ੂ ਮੋਲੀਆ ਨੇ 556 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਮੋਹਿੰਦਰ ਲਾਲਾ ਅਮਰਨਾਥ ਕ੍ਰਿਕਟ ਅਕੈਡਮੀ ਵੱਲੋਂ ਖੇਡਦੇ ਹੋਏ ਪ੍ਰਿਆਂਸ਼ੂ ਨੇ ਆਪਣੀ ਪਾਰੀ ‘ਚ 98 ਚੌਕੇ ਜੜੇ। ਹਾਲਾਂਕਿ ਉਨ੍ਹਾਂ ਦੇ ਬੱਲੇ ਤੋਂ ਇਕ ਹੀ ਛੱਕਾ ਨਿਕਲ ਸਕਿਆ। ਪ੍ਰਿਆਂਸ਼ੂ ਦੀ ਇਸ ਪਾਰੀ ਨਾਲ ਅਮਰਨਾਥ ਅਕੈਡਮੀ ਨੇ ਯੋਗੀ ਕ੍ਰਿਕਟ ਅਕੈਡਮੀ ਨੂੰ ਪਾਰੀ ਅਤੇ 690 ਦੌੜਾਂ ਨਾਲ ਹਰਾਇਆ। ਯੋਗੀ ਕ੍ਰਿਕਟ ਅਕੈਡਮੀ ਨੂੰ ਪਹਿਲੀ ਪਾਰੀ ‘ਚ 52 ਦੌੜਾਂ ‘ਤੇ ਸਮੇਟਨ ਦੇ ਬਾਅਦ ਅਮਰਨਾਥ ਕ੍ਰਿਕਟ ਅਕੈਡਮੀ ਨੇ ਪ੍ਰਿਆਂਸ਼ੂ ਦੀਆਂ 319 ਗੇਂਦਾਂ ਵਾਲੀ ਵੱਡੀ ਪਾਰੀ ਦੀ ਬਦੌਲਤ 4 ਵਿਕਟਾਂ ‘ਤੇ 826 ਦੌੜਾਂ ਬਣਾ ਕੇ ਪਾਰੀ ਐਲਾਨੀ। ਇਸ ਤੋਂ ਬਾਅਦ ਯੋਗੀ ਕ੍ਰਿਕਟ ਅਕੈਡਮੀ ਦੀ ਦੂਜੀ ਪਾਰੀ 84 ਦੌੜਾਂ ‘ਤੇ ਢੇਰ ਹੋਈ। ਪ੍ਰਿਆਂਸੂ ਨੇ ਦੋਹਰਾ ਪ੍ਰਦਰਸ਼ਨ ਕਰਦੇ ਹੋਏ ਆਪਣੀ ਆਫ ਸਪਿਨ ਦੇ ਸਹਾਰੇ ਪਹਿਲੀ ਪਾਰੀ ‘ਚ 4 ਅਤੇ ਦੂਜੀ ਪਾਰੀ ‘ਚ 2 ਵਿਕਟਾਂ ਝਟਕਾਈਆਂ।

You must be logged in to post a comment Login