Home » FEATURED NEWS » 1984 ਸਿੱਖ ਦੰਗੇ : ਹਾਈਕੋਰਟ ਨੇ ਟਰਾਈਲ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ
84

1984 ਸਿੱਖ ਦੰਗੇ : ਹਾਈਕੋਰਟ ਨੇ ਟਰਾਈਲ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ

ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ ਪੂਰਵੀ ਦਿੱਲੀ ਦੇ ਤ੍ਰਿਲੋਕਪੁਰੀ ਖੇਤਰ `ਚ 1984 ਸਿੱਖ ਵਿਰੋਧੀ ਦੰਗੇ ਨੂੰ ਲੈ ਕੇ ਟਰਾਈਲ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਟਰਾਈਲ ਕੋਰਟ ਨੇ ਇਸ ਕੇਸ `ਚ 88 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤ ਨੇ 22 ਸਾਲ ਪੁਰਾਣੀ ਅਪੀਲ `ਤੇ ਇਹ ਫੈਸਲਾ ਸੁਣਾਇਆ ਹੈ। ਟਰਾਈਲ ਕੋਰਟ ਨੇ ਦੰਗਿਆਂ, ਘਰਾਂ ਨੂੰ ਸਾੜਨ ਅਤੇ ਕਰਫਿਊ ਦਾ ਉਲੰਘਣਾ ਕਰਨ ਲਈ ਸਾਲ 1996 `ਚ ਉਨ੍ਹਾਂ ਨੂੰ ਪੰਜ ਸਾਲ ਦੀ ਸਜਾ ਸੁਣਾਈ ਸੀ। ਇਸ ਮਾਮਲੇ `ਚ 95 ਲਾਸ਼ਾਂ ਬਰਾਮਦ ਹੋਈਆਂ ਸਨ, ਪ੍ਰੰਤੂ ਕਿਸੇ ਵੀ ਦੋਸ਼ੀ `ਤੇ ਕਤਲ ਦੀਆਂ ਧਾਰਾਵਾਂ `ਚ ਦੋਸ਼ ਤੈਅ ਨਹੀਂ ਹੋਏ ਸਨ। 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ `ਚ ਦੋਸ਼ੀ ਪਾਏ ਗਏ ਕਰੀਬ 80 ਤੋਂ ਜਿ਼ਆਦਾ ਲੋਕਾਂ ਦੀ ਅਪੀਲ `ਤੇ ਸੁਣਵਾਈ ਕਰਦੇ ਹੋਏ ਦਿੱਲੀ ਹਾਈਕੋਰਟ ਨੇ ਸਾਰੇ ਪੱਖਾਂ ਦੀਆਂ ਦਲੀਲਾਂ ਸੁਣਨ ਦੇ ਬਾਅਦ ਫੈਸਲਾ ਸੁਰੱਖਿਅਤ ਰੱਖਿਆ ਸੀ। ਦੋ ਨਵੰਬਰ 1984 ਨੂੰ ਕਰਫਿਊ ਦੀ ਉਲੰਘਣਾ ਕਰਕੇ ਹਿੰਸਾ ਦਾ ਦੋਸ਼ ਲਗਾਇਆ ਗਿਆ ਸੀ। ਇਸ ਹਿੰਸਾ `ਚ ਤ੍ਰਿਲੋਕਪੁਰੀ `ਚ ਕਰੀਬ 95 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 100 ਘਰਾਂ ਨੂੰ ਸਾੜ ਦਿੱਤਾ ਗਿਆ ਸੀ।
ਦੋਸ਼ੀਆਂ ਨੇ ਸੈਸ਼ਨ ਅਦਾਲਤ ਦੇ 27 ਅਗਸਤ 1996 ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਕਈ ਦੋਸ਼ੀਆਂ ਦੀ ਅਪੀਲ ਲੰਬਿਤ ਦੇ ਚਲਦਿਆਂ ਮੌਤ ਹੋ ਗਈ। 88 ਵਿਚੋਂ ਅਜੇ ਸਿਰਫ 47 ਹੀ ਜਿਉਂਦੇ ਹਨ।

About Jatin Kamboj