1984 ‘ਚ ਅਚਾਰ ਦੇ ਨਾਲ ਚੌਲ ਅਤੇ ਦਲੀਆ ਖਾਣ ਲਈ ਮਜ਼ਬੂਰ ਸੀ: ਪੀ.ਟੀ. ਊਸ਼ਾ

1984 ‘ਚ ਅਚਾਰ ਦੇ ਨਾਲ ਚੌਲ ਅਤੇ ਦਲੀਆ ਖਾਣ ਲਈ ਮਜ਼ਬੂਰ ਸੀ: ਪੀ.ਟੀ. ਊਸ਼ਾ

ਨਵੀਂ ਦਿੱਲੀ- ਉਡਨ ਪਰੀ ਦੇ ਨਾਮ ਨਾਲ ਮਸ਼ਹੂਰ ਪੀ.ਟੀ.ਊਸ਼ਾ ਨੇ ਪੁਰਾਣੀ ਯਾਦਾਂ ਦੀਆਂ ਪਰਤਾਂ ਖੋਲ ਦੇ ਹੋਏ ਦੱਸਿਆ ਕਿ ਕਿਵੇ ਲਾਸ ਏਂਜਲਸ ਓਲੰਪਿਕ 1984 ਦੇ ਦੌਰਾਨ ਉਨ੍ਹਾਂ ਨੂੰ ਖਾਣ ਲਈ ਚੌਲ ,ਦਲੀਆ ਅਤੇ ਅਚਾਰ ‘ਤੇ ਨਿਰਭਰ ਰਹਿਣਾ ਪੈਂਦਾ ਸੀ। ਉਥੇ ਇਸੇ ਓਲੰਪਿਕ ‘ਚ ਇਕ ਸੈਕਿੰਡ ਦੇ 100ਵੇਂ ਭਾਗ ‘ਚ ਤਮਗੇ ਤੋਂ ਛੁੱਟ ਗਈ ਸੀ। ਊਸ਼ਾ ਨੇ ਕਿਹਾ ਕਿ ਪੋਸ਼ਕ ਖੁਰਾਕ ਨਾ ਖਾਣ ਕਰਕੇ ਉਨ੍ਹਾਂ ਨੇ ਇਸ ਤਮਗੇ ਨੂੰ ਗੁਆ ਲਿਆ ਸੀ। ਉਨ੍ਹਾਂ ਕਿਹਾ,’ ਇਸ ਨਾਲ ਮੇਰੇ ਪ੍ਰਦਰਸ਼ਨ ‘ਤੇ ਅਸਰ ਪਿਆ ਅਤੇ ਦੌੜ ਦੇ ਆਖਰੀ 35 ਮੀਟਰ ‘ਚ ਮੇਰੀ ਊਰਜਾ ਬਣੀ ਨਹੀਂ ਰਹਿ ਸਕੀ।’ ਊਸ਼ਾ 400 ਮੀਟਰ ਦੌੜ ਦੇ ਫਾਈਨਲ ‘ਚ ਰੋਮਾਨੀਆ ਦੀ ਕ੍ਰਿਸਿਟਆਨਾ ਕੋਜੋਕਾਰੂ ਨਾਲ ਹੀ ਤੀਜੇ ਸਥਾਨ ‘ਤੇ ਪਹੁੰਚੀ ਸੀ ਪਰ ਨਿਰਣਾਇਕ ਲੈਪ ‘ਚ ਉਹ ਪਿੱਛੇ ਰਹਿ ਗਈ। ਊਸ਼ਾ ਨੇ ਇਕ ਇੰਟਰਵਿਊ ‘ਚ ਦੱਸਿਆ,’ ਅਸੀਂ ਦੂਜੇ ਦੇਸ਼ਾਂ ਦੇ ਖਿਡਾਰੀਆਂ ਨੂੰ ਇਰਖਾ ਨਾਲ ਦੇਖਦੇ ਹਾਂ ਜਿਨ੍ਹਾਂ ਕੋਲ ਪੂਰੀਆਂ ਸੁਵਿਧਾਵਾਂ ਹੁੰਦੀਆਂ ਹਨ। ਅਸੀਂ ਸੋਚਦੇ ਹਾਂ ਕਿ ਕਾਸ਼ ਕਿਸੇ ਦਿਨ ਸਾਨੂੰ ਵੀ ਅਜਿਹੀਆਂ ਹੀ ਸੁਵਿਧਾਵਾਂ ਮਿਲਣ। ‘ਮੈਨੂੰ ਯਾਦ ਹੈ ਕਿ ਕੇਰਲ ‘ਚ ਅਸੀਂ ਉਸ ਅਚਾਰ ਨੂੰ ਕਾਦੂ ਮੰਗਾ ਆਚਾਰ ਕਹਿੰਦੇ ਸੀ। ਮੈਂ ਭੁੰਨੇ ਹੋਏ ਆਲੂ ਜਾਂ ਅੱਧਾ ਉਬਲਿਆ ਚਿਕਨ ਨਹੀਂ ਖਾ ਸਕਦੀ ਸੀ। ਸਾਨੂੰ ਕਿਸੇ ਨੇ ਨਹੀਂ ਦੱਸਿਆ ਸੀ ਕਿ ਲਾਸ ਏਂਜਲਸ ‘ਚ ਅਮਰੀਕੀ ਖਾਣਾ ਮਿਲੇਗਾ। ਮੈਨੂੰ ਚੌਲ ਜਾਂ ਦਲੀਆ ਖਾਣਾ ਪਿਆ ਅਤੇ ਕੋਈ ਪੋਸ਼ਕ ਆਹਾਰ ਨਹੀਂ ਮਿਲਦਾ ਸੀ।

You must be logged in to post a comment Login