‘1984 ਸਿੱਖ ਕਤਲੇਆਮ ਅਤੇ ਡਰਾਵਣੀ ਫਿਲਮ ਵਾਂਗ ਹੈ ਦਿੱਲੀ ਦਾ ਦ੍ਰਿਸ਼’

‘1984 ਸਿੱਖ ਕਤਲੇਆਮ ਅਤੇ ਡਰਾਵਣੀ ਫਿਲਮ ਵਾਂਗ ਹੈ ਦਿੱਲੀ ਦਾ ਦ੍ਰਿਸ਼’

ਚੰਡੀਗੜ੍ਹ : ਸ਼ਿਵਸੈਨਾ ਨੇ ਦਿੱਲੀ ਹਿੰਸਾ ‘ਤੇ ਕਿਹਾ ਕਿ ਜਿਸ ਤਰ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ‘ਪਿਆਰ ਦੇ ਸੰਦੇਸ਼’ ਦੇ ਨਾਲ ਭਾਰਤ ਵਿਚ ਸੀ, ਉਸ ਸਮੇਂ ਜਿਸ ਤਰ੍ਹਾਂ ਦੀ ਹਿੰਸਾ ਦਿੱਲੀ ਵਿਚ ਹੋਈ ਉਹ ਇਕ ਹਾਰਰ ਫਿਲਮ ਦੀ ਤਰ੍ਹਾਂ ਹੈ, ਜੋ 1984 ਦੇ ਸਿੱਖ ਕਤਲੇਆਮ ਦੀ ਯਾਦ ਦਿਵਾਉਂਦੀ ਹੈ। ਸ਼ਿਵਸੈਨਾ ਨੇ ਅਪਣੇ ਅਖ਼ਬਾਰ ‘ਸਾਮਨਾ’ ਵਿਚ ਕਿਹਾ ਕਿ ਇਕ ਪਾਸੇ ਦਿੱਲੀ ਵਿਚ ਟਰੰਪ ਦਾ ਸਵਾਗਤ ਕੀਤਾ ਗਿਆ ਤਾਂ ਉੱਥੇ ਹੀ ਦੂਜੇ ਪਾਸੇ ਦਿੱਲੀ ਦੀਆਂ ਸੜਕਾਂ ਖੂਨ ਨਾਲ ਲਥਪਥ ਹੋ ਰਹੀਆਂ ਸੀ। ਇਸ ਵਿਚ ਅੱਗੇ ਕਿਹਾ ਗਿਆ ਕਿ ਇਸ਼ ਹਿੰਸਾ ਨਾਲ ਇਹ ਸੰਦੇਸ਼ ਜਾ ਸਕਦਾ ਹੈ ਕਿ ਦਿੱਲੀ ਵਿਚ ਕਾਨੂੰਨ ਵਿਵਸਥਾ ਨੂੰ ਸੰਭਾਲਣ ਵਿਚ ਕੇਂਦਰ ਸਰਕਾਰ ਅਸਫ਼ਲ ਰਹੀ ਹੈ।ਸ਼ਿਵਸੈਨਾ ਨੇ ਕਿਹਾ, ‘ਦਿੱਲੀ ਵਿਚ ਹਿੰਸਾ ਭੜਕ ਉੱਠੀ। ਲੋਕ ਸੜਕਾਂ ‘ਤੇ ਤਲਵਾਰਾਂ, ਬੰਦੂਕਾਂ ਅਤੇ ਡੰਡਿਆਂ ਨਾਲ ਸੀ ਅਤੇ ਸੜਕਾਂ ‘ਤੇ ਖੂਨ ਬਹਿ ਰਿਹਾ ਸੀ। ਹਾਰਰ ਫ਼ਿਲਮ ਦੀ ਤਰ੍ਹਾਂ ਦਿੱਲੀ ਵਿਚ ਇਹ ਦ੍ਰਿਸ਼ ਦਿਖਾਈ ਦਿੱਤਾ, ਜੋ 1984 ਦੇ ਸਿੱਖ ਵਿਰੋਧੀ ਕਤਲੇਆਮ ਦੀ ਯਾਦ ਦਿਵਾਉਂਦੇ ਰਿਹਾ ਹੈ’। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਭਾਜਪਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆਂ ਤੋਂ ਬਾਅਦ ਸੈਂਕੜੇ ਸਿੱਖਾਂ ਦੀ ਮੌਤ ਨੂੰ ਲੈ ਕੇ ਕਾਂਗਰਸ ‘ਤੇ ਇਲਜ਼ਾਮ ਲਗਾਉਂਦੀ ਰਹੀ। ਸ਼ਿਵਸੈਨਾ ਨੇ ਭਾਜਪਾ ਦੇ ਕੁਝ ਆਗੂਆਂ ਵੱਲੋਂ ਧਮਕੀ ਅਤੇ ਚੇਤਾਵਨੀ ਦੇ ਹਵਾਲੇ ਦਿੰਦੇ ਹੋਏ ਕਿਹਾ ਕਿ ਇਸ ਗੱਲ ਨੂੰ ਦੱਸਣ ਦੀ ਲੋੜ ਹੈ ਕਿ ਹੁਣ ਦਿੱਲੀ ਵਿਚ ਹੋ ਰਹੀ ਹਿੰਸਾ ਲਈ ਕੌਣ ਜ਼ਿੰਮੇਵਾਰ ਹੈ।ਜ਼ਿਕਰਯੋਗ ਹੈ ਕਿ ਰਾਸ਼ਟਰੀ ਰਾਜਧਾਨੀ ਵਿਚ ਸੋਮਵਾਰ ਤੋਂ ਸ਼ੁਰੂ ਹੋਈ ਹਿੰਸਾ ਬੁੱਧਵਾਰ ਨੂੰ ਵੀ ਜਾਰੀ ਰਹੀ। ਉੱਤਰ ਪੂਰਬੀ ਦਿੱਲੀ ਦੇ ਗੋਕਲਪੁਰ ਟਾਇਰ ਮਾਰਕਿਟ ਵਿਚ ਗੁੰਡਿਆਂ ਨੇ ਅੱਗ ਲਗਾ ਦਿੱਤੀ। ਉੱਥੇ ਹੀ ਦਿੱਲੀ ਹਿੰਸਾ ਵਿਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਦਿੱਲੀ ਦੇ ਜੀਟੀਬੀ ਹਸਪਤਾਲ ਵਿਚ ਬੁੱਧਵਾਰ ਨੂੰ 5 ਹੋਰ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਦਿੱਲੀ ਦੀ ਮੌਜੂਦਾ ਸਥਿਤੀ ‘ਤੇ ਕਾਬੂ ਪਾਉਣ ਦੀ ਆਜ਼ਾਦੀ ਦਿੱਤੀ ਗਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਕਿ ਸਥਿਤੀ ਖਤਰਨਾਕ ਅਤੇ ਚੇਤਾਵਨੀ ਭਰਪੂਰ ਹੈ।

You must be logged in to post a comment Login