Home » News » AUSTRALIAN NEWS » 22 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ
full2813

22 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ

ਆਕਲੈਂਡ – ਨਿਊਜ਼ੀਲੈਂਡ ਦੇ ਟੀ ਪੂਨਾ ਰੋਡ (ਟੌਰੰਗਾ) ਵਿਖੇ 22 ਸਾਲਾ ਪੰਜਾਬੀ ਨੌਜਵਾਨ ਤਰਨਦੀਪ ਸਿੰਘ ਦਿਓਲ (ਸਪੁੱਤਰ ਮਨਦੀਪ ਸਿੰਘ ਦਿਓਲ) ਪਿੰਡ ਹਰੀਪੁਰ (ਜਲੰਧਰ) ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਨੌਜਵਾਨ ਅਤੇ ਇਸ ਦਾ ਇੱਕ ਸਾਥੀ ਕੰਮ ਤੋਂ ਵਾਪਸ ਪਰਤ ਰਹੇ ਸਨ ਕਿ ਤੜਕੇ ਇਨ੍ਹਾਂ ਦੀ ਕਾਰ ਸੜਕ ਦੇ ਨਾਲ-ਨਾਲ ਚਲਦੇ ਖਾਲੇ ਵਿੱਚ ਜਾ ਵੜੀ ਤੇ ਪਲਟ ਗਈ। ਐਮਰਜੈਂਸੀ ਲਈ ਪਹੁੰਚੀ ਐਂਬੂਲੈਂਸ ਦੇ ਸਟਾਫ ਨੇ ਉਸ ਨੂੰ ਕਾਰ ਹੇਠੋਂ ਕੱਢਿਆ। ਇਸ ਮੌਕੇ ਫਾਇਰ ਬ੍ਰਿਗੇਡ ਵੀ ਪਹੁੰਚ ਗਈ ਸੀ। ਉਸ ਦਾ ਸਾਥੀ ਬਚ ਗਿਆ, ਪਰ ਗੰਭੀਰ ਫੱਟੜ ਹੈ ਤੇ ਹਸਪਤਾਲ ਦਾਖਲ ਹੈ। ਓਸੇ ਨੇ ਗੁਆਂਢੀ ਨੂੰ ਉਠਾ ਕੇ ਉਸ ਬਾਰੇ ਪੁਲਸ ਅਤੇ ਐਂਬੂਲੈਂਸ ਨੂੰ ਜਾਣਕਾਰੀ ਦਿੱਤੀ। ਉਸ ਨੇ ਬਚਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਕਾਰ ਪਲਟੀ ਹੋਣ ਕਰ ਕੇ ਜ਼ਿਾਦਾ ਕੁਝ ਨਹੀਂ ਕਰ ਸਕਿਆ। ਮਾਪਿਆਂ ਦਾ ਇਕਲੌਤਾ ਪੁੱਤਰ ਤਰਨਦੀਪ ਸਿੰਘ 2015 ਵਿੱਚ ਇਥੇ ਪੜ੍ਹਨ ਆਇਆ ਸੀ ਤੇ ਪੜ੍ਹਾਈ ਪਿੱਛੋਂ ਉਹ ‘ਦਿ ਫੋਨਿਕਸ’ ਰੈਸਟੋਰੈਂਟ ਟੌਰੰਗਾ ਵਿਖੇ ਸ਼ੈਫ ਦਾ ਕੰਮ ਕਰਦਾ ਸੀ। ਉਹ ਦੋ ਹਫਤੇ ਪਹਿਲਾਂ ਆਪਣੇ ਪਿੰਡ ਤੋਂ ਪਰਤਿਆ ਸੀ। ਉਹ ਫੁੱਟਬਾਲ ਦਾ ਵੀ ਚੰਗਾ ਖਿਡਾਰੀ ਸੀ।

About Jatin Kamboj