25 ਵਰ੍ਹਿਆਂ ਤੋਂ ਇਕੋ ਨੰਬਰ ’ਤੇ ਦਾਅ ਲਾ ਰਹੇ ਵਿਅਕਤੀ ਨੇ ਜਿੱਤਿਆ ਜੈਕਪਾਟ

25 ਵਰ੍ਹਿਆਂ ਤੋਂ ਇਕੋ ਨੰਬਰ ’ਤੇ ਦਾਅ ਲਾ ਰਹੇ ਵਿਅਕਤੀ ਨੇ ਜਿੱਤਿਆ ਜੈਕਪਾਟ

ਨਵੀਂ ਦਿੱਲੀ – ਕਹਿੰਦੇ ਹਨ ਕਿ ਮਿਹਨਤ ਅਤੇ ਜਨੂੰਨ ਇਨਸਾਨ ਨੂੰ ਸਫਲਤਾ ਜ਼ਰੂਰ ਦਿਵਾਉਂਦੇ ਹਨ। ਇਸ ਦੀ ਉਦਾਹਰਣ ਹੈ ਅਮਰੀਕਾ ਦੇ ਮੈਨਹਟਨ ਦੇ ਰਾਬਰਟ ਬੇਲੀ। ਬੇਲੀ ਦੀ 2473 ਕਰੋੜ ਦੀ ਲਾਟਰੀ ਨਿਕਲੀ ਹੈ। ਜਿੰਨੀ ਖੁਸ਼ੀ ਬੇਲੀ ਨੂੰ ਲਾਟਰੀ ਜਿੱਤਣ ਦੀ ਹੈ, ਉਸ ਨਾਲੋਂ ਜ਼ਿਆਦਾ ਖੁਸ਼ੀ ਉਸ ਨੂੰ ਆਪਣੀ 25 ਵਰ੍ਹਿਆਂ ਦੀ ਮਿਹਨਤ ਸਫਲ ਹੋਣ ਦੀ ਹੈ। ਦਰਅਸਲ, ਬੇਲੀ 25 ਵਰ੍ਹਿਆਂ ਤੋਂ ਇਕੋ ਹੀ ਨੰਬਰ ‘ਤੇ ਦਾਅ ਖੇਡ ਰਿਹਾ ਸੀ, ਜੋ ਕਿ ਹੁਣ ਜਾ ਕੇ ਸਫਲ ਹੋਇਆ ਅਤੇ 34.4 ਕਰੋੜ ਡਾਲਰ ਦਾ ਜੈਕਪਾਟ ਨਿਕਲ ਆਇਆ। ਜਿਸ ਦਿਨ ਲਾਟਰੀ ਨਿਕਲੀ ਬੇਲੀ ਉਸ ਰਾਤ ਸੁੱਤਾ ਨਹੀਂ ਤੇ ਕਈ ਦਿਨਾਂ ਤਕ ਇਸ ਗੱਲ ਦਾ ਐਲਾਨ ਵੀ ਨਹੀਂ ਕੀਤਾ।

ਉਸ ਨੇ ਦੱਸਿਆ ਕਿ 25 ਵਰ੍ਹੇ ਪਹਿਲਾਂ ਉਸ ਦੇ ਪਰਿਵਾਰ ਦੇ ਇਕ ਮੈਂਬਰ ਨੇ ਉਸ ਨੂੰ ਕੁਝ ਅੰਕ ਲਿਖ ਕੇ ਦਿੱਤੇ ਸਨ, ਜਿਸ ‘ਚ ਉਸ ਨੂੰ ਇਹ ਨੰਬਰ ਮਿਲਿਆ। ਉਹ ਓਦੋਂ ਤੋਂ ਨਿਊਯਾਰਕ ਸਟੇਟ ਲਾਟਰੀ ਦੇ ਗੇਮ ‘ਚ 8, 12, 13, 19, 27 ਅਤੇ 40 ਨੰਬਰ ਨੂੰ ਖੇਡਦਾ ਆ ਰਿਹਾ ਸੀ। ਬੇਲੀ ਨੇ ਕਿਹਾ ਕਿ ਇਸ ਰਕਮ ਨਾਲ ਉਹ ਸਭ ਤੋਂ ਪਹਿਲਾਂ ਆਪਣੀ ਮਾਂ ਲਈ ਇਕ ਘਰ ਖਰੀਦੇਗਾ। ਇਸ ਦੇ ਬਾਅਦ ਉਹ ਦੁਨੀਆ ਘੁੰਮੇਗਾ।

You must be logged in to post a comment Login