40 ਸਾਲ ਪਹਿਲਾਂ ਹੀ ਛਪ ਗਈ ਸੀ ਕੋਰੋਨਾਵਾਇਰਸ ਸਬੰਧੀ ‘ਸੰਕੇਤਕ ਇਬਾਰਤ’!

40 ਸਾਲ ਪਹਿਲਾਂ ਹੀ ਛਪ ਗਈ ਸੀ ਕੋਰੋਨਾਵਾਇਰਸ ਸਬੰਧੀ ‘ਸੰਕੇਤਕ ਇਬਾਰਤ’!

ਨਵੀਂ ਦਿੱਲੀ : ਚੀਨ ਦੇ ਸ਼ਹਿਰ ਵੁਹਾਨ ਤੋਂ ਸ਼ੁਰੂ ਹੋਈ ਕੋਰੋਨਾਵਾਇਰਸ ਦੀ ਮਹਾਮਾਰੀ ਨੇ ਪੂਰੀ ਦੁਨੀਆਂ ਅੰਦਰ ਤਰਥੱਲੀ ਮਚਾਈ ਹੋਈ ਹੈ। ਇਸ ਕਾਰਨ ਹੁਣ ਤਕ ਹਜ਼ਾਰਾਂ ਜਾਨਾਂ ਮੌਤ ਦੇ ਮੂੰਹ ‘ਚ ਜਾ ਚੁੱਕੀਆਂ ਹਨ ਜਦਕਿ ਵੱਡੀ ਗਿਣਤੀ ਲੋਕ ਇਸ ਤੋਂ ਪੀੜਤ ਦੱਸੇ ਜਾ ਰਹੇ ਹਨ। ਅਜੇ ਵੀ ਪੂਰੀ ਦੁਨੀਆਂ ਇਸ ਦੀ ਭਿਆਨਕਤਾ ਦੇ ਖ਼ਤਰੇ ਨਾਲ ਜੂਝ ਰਹੀ ਹੈ। ਇਸੇ ਦੌਰਾਨ ਕੋਰੋਨਾਵਾਇਰਸ ਸਬੰਧੀ ਇਕ ਹੌਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਅਸਲ ਵਿਚ 40 ਸਾਲ ਪਹਿਲਾਂ ਛਪੀ ਇਕ ਕਿਤਾਬ ਵਿਚੋਂ ਕੋਰੋਨਾਵਾਇਰਸ ਸਬੰਧੀ ਮਿਲੀ ਸੰਕੇਤਕ ਇਬਾਰਤ ਤੋਂ ਲੋਕ ਹੈਰਾਨ ਪ੍ਰੇਸ਼ਾਨ ਹਨ। ਕੀ ਕਿਸੇ ਲੇਖਕ ਦੀ ਦੂਰ-ਦ੍ਰਿਸ਼ਟੀ ਇੰਨੀ ਜ਼ਿਆਦਾ ਪ੍ਰਬਲ ਹੋ ਸਕਦੀ ਹੈ ਕਿ ਉਹ 40 ਸਾਲ ਪਹਿਲਾਂ ਹੀ ਕਿਸੇ ਘਟਨਾ ਜਾਂ ਬਿਮਾਰੀ ਦੇ ਫ਼ੈਲਣ ਸਬੰਧੀ ਭਵਿੱਖਬਾਣੀ ਅੰਕਿਤ ਕਰ ਸਕੇ। ਜੇਕਰ ਲਗਭਗ ਚਾਰ ਦਹਾਕੇ ਪਹਿਲਾਂ ਸੰਨ 1981 ‘ਚ ਪ੍ਰਕਾਸ਼ਿਤ ਇਕ ਨਾਵਲ ‘ਚ ਅੰਕਿਤ ਹਵਾਲਿਆਂ ਸਬੰਧੀ ਵਾਇਰਲ ਖ਼ਬਰ ‘ਤੇ ਨਜ਼ਰ ਮਾਰੀ ਜਾਵੇ ਤਾਂ ਦੂਰ-ਦ੍ਰਿਸ਼ਟੀ ਸਬੰਧੀ ਇਹ ਕਿਤਾਬੀ ਦਾਅਵੇ ਹੈਰਾਨ ਕਰਨ ਵਾਲੇ ਹਨ। ਇਸ ਕਿਤਾਬ ਵਿਚ ਹੁਣੇ-ਹੁਣੇ ਚੀਨ ਦੇ ਸ਼ਹਿਰ ਵੁਹਾਨ ਵਿਖੇ ਫੈਲੀ ਮਹਾਮਾਰੀ ਸਬੰਧੀ ਖ਼ਾਸ ਵੇਰਵੇ ਦਰਜ ਹਨ। ਕਿਤਾਬ ‘ਚ ਦਰਜ ਵੇਰਵਿਆਂ ‘ਚ ਸਪੱਸ਼ਟ ਲਿਖਿਆ ਗਿਆ ਹੈ ਕਿ 2020 ‘ਚ ਦੁਨੀਆ ‘ਚ ਇਕ ਮਹਾਮਾਰੀ ਫੈਲੇਗੀ ਜਿਹੜੀ ਗਲ਼ੇ ਤੇ ਫੇਫੜਿਆਂ ਨੂੰ ਸੰਕ੍ਰਮਣ ਨਾਲ ਭਰ ਦੇਵੇਗੀ। ਇੰਨਾ ਹੀ ਨਹੀਂ, ਇਸ ਦੇ ਨਾਲ ਹੀ ਵੁਹਾਨ 400 ਵੈਪਨ ਸ਼ਬਦ ਦੀ ਵੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਵੇਰਵਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਲੇਖਕ ਦੀ ਦੂਰ-ਦ੍ਰਿਸ਼ਟੀ ਤੋਂ ਹੈਰਾਨ ਹਨ ਜਿਸ ਨੂੰ 40 ਸਾਲ ਪਹਿਲਾਂ ਹੀ ਕੋਰੋਨਾ ਵਾਇਰਸ ਦਾ ਆਭਾਸ ਹੋ ਗਿਆ ਸੀ। ਦਿ ਆਈਜ਼ ਆਫ ਡਾਰਕਨੈੱਸ (Eyes Od Darkness) ਨਾਮ ਦੀ ਇਸ ਕਿਤਾਬ ਨੂੰ ਅਮਰੀਕੀ ਲੇਖਕ ਡੀਨ ਕੁੰਟਜ਼ (Dean Kuntz) ਨੇ ਲਿਖਿਆ ਸੀ। ਇਹ ਸਾਲ 1981 ‘ਚ ਪ੍ਰਕਾਸ਼ਿਤ ਹੋਈ ਸੀ। ਇਸ ਕਿਤਾਬ ‘ਚ ਵੁਹਾਨ-400 ਵਾਇਰਸ ਦਾ ਜ਼ਿਕਰ ਆਉਂਦਾ ਹੈ। ਜਿਸ ਪੇਜ ‘ਤੇ ਇਹ ਜ਼ਿਕਰ ਹੈ, ਉਹ ਇੰਨਾ ਸਪੱਸ਼ਟ ਲਿਖਿਆ ਪ੍ਰਤੀਤ ਹੁੰਦਾ ਹੈ, ਮੰਨੋ ਅੱਜਕਲ੍ਹ ਦੇ ਹਾਲਾਤ ਨੂੰ ਲੈ ਕੇ ਹਾਲ ਹੀ ‘ਚ ਕਿਸੇ ਨੇ ਲਿਖਿਆ ਹੋਵੇ। ਕਿਤਾਬ ‘ਚ ਇਹ ਦੱਸਿਆ ਗਿਆ ਹੈ ਕਿ ਵੁਹਾਨ ਵਾਇਰਸ ਇਕ ਲੈਬ ਜ਼ਰੀਏ ਕਿਸੇ ਜੈਵਿਕ ਹਥਿਆਰ ਦੇ ਤੌਰ ‘ਤੇ ਇਜਾਦ ਕੀਤਾ ਗਿਆ ਹੈ।

You must be logged in to post a comment Login