5 ਅਕਤੂਬਰ ਤੋਂ ਸ਼ੁਰੂ ਹੋਵੇਗਾ ਪ੍ਰੋ-ਕਬੱਡੀ ਸੀਜ਼ਨ 6

5 ਅਕਤੂਬਰ ਤੋਂ ਸ਼ੁਰੂ ਹੋਵੇਗਾ ਪ੍ਰੋ-ਕਬੱਡੀ ਸੀਜ਼ਨ 6

ਨਵੀਂ ਦਿੱਲੀ : ਵੀਵੋ ਪ੍ਰੋ-ਕਬੱਡੀ ਲੀਗ ਦਾ 6ਵਾਂ ਸੀਜ਼ਨ 5 ਅਕਤੂਬਰ ਤੋਂ ਸ਼ੁਰੂ ਹੋਵੇਗਾ ਅਤੇ ਫਾਈਨਲ 5 ਜਨਵਰੀ, 2019 ਨੂੰ ਖੇਡਿਆ ਜਾਵੇਗਾ। ਸਟਾਰ ਸਪੋਰਟਸ ਪ੍ਰਾਈਵੇਟ ਲਿਮਟਡ ਨੇ ਇਹ ਐਲਾਨ ਕਰਦੇ ਹੋਏ ਦੱਸਿਆ ਕਿ ਲੀਗ ਆਪਣਾ ਵਰਤਮਾਨ ਫਾਰਮੈਟ ਨੂੰ ਜਾਰੀ ਰੱਖੇਗੀ ਅਤੇ 13 ਹਫਤਿਆਂ ਤੱਕ ਚਲੇਗੀ। ਸੀਜ਼ਨ ਪੰਜ ‘ਚ ਟੀਮਾਂ ਦੀ ਗਿਣਤੀ 8 ਤੋਂ ਵਧਾ ਕੇ 12 ਕੀਤੀ ਗਈ ਹੈ। ਲੀਗ ‘ਚ 13 ਹਫਤਿਆਂ ਦੌਰਾਨ 138 ਮੈਚ ਆਯੋਜਿਤ ਕੀਤੇ ਗਏ ਸਨ। ਇਹ ਸੀਜ਼ਨ 31.3 ਕਰੋੜ ਦਰਸ਼ਕਾਂ ਨੇ ਦੇਖਿਆ ਸੀ ਅਤੇ ਇਸ ਨੂੰ ਦੇਖਣ ਦਾ ਸਮਾਂ 100 ਬਿਲਿਅਨ ਮਿੰਟ ਦਾ ਸੀ। ਵੀਵੋ ਪ੍ਰੋ-ਕਬੱਡੀ ਲੀਗ ਕਮਿਸ਼ਨਰ ਅਨੁਪਮ ਗੋਸਵਾਮੀ ਨੇ ਕਿਹਾ, ” 2018 ਦੇ ਏਸ਼ੀਆਈ ਖੇਡਾਂ ਦੇ ਕਾਰਨ ਲੀਗ ਦੇ ਲਈ ਜੁਲਾਈ- ਅਕਤੂਬਰ ਦੇ ਆਮ ਸਮੇਂ ਨੂੰ ਬਦਲਣ ਨਾਲ ਭਾਰਤੀ ਅਤੇ ਵਿਦੇਸ਼ੀ ਖਿਡਾਰੀਆਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਇਆ ਗਿਆ ਹੈ।

You must be logged in to post a comment Login