SPORTS NEWS

52 ਸਾਲਾ ਐਨੀ ਬੀਤੇ 27 ਸਾਲਾਂ ਤੋਂ ਸਿਰਫ ਖਾ ਰਹੀ ਹੈ ਫਲ

ਸਿਡਨੀ – ਜ਼ਿਆਦਾਤਰ ਲੋਕਾਂ ਲਈ ਸ਼ਾਕਾਹਾਰੀ ਰਹਿਣਾ ਥੋੜ੍ਹਾ ਮੁਸ਼ਕਲ ਹੁੰਦਾ ਹੈ। ਪਰ ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੀ ਇਕ ਮਹਿਲਾ ਨਾ ਸਿਰਫ ਸ਼ਾਕਾਹਾਰੀ ਹੈ ਸਗੋਂ ਬੀਤੇ 27 ਸਾਲਾਂ ਤੋਂ ਫਲ ਖਾ ਕੇ ਜਿਉਂਦੀ ਹੈ। 52 ਸਾਲਾ ਐਨੀ ਐਸਬੋਰਨ ਬੀਤੇ 27 ਸਾਲਾਂ ਤੋਂ ਫਲ ਖਾ ਰਹੀ ਹੈ। ਇਹੀ ਨਹੀਂ ਉਹ 2 ਬੱਚਿਆਂ ਦੀ ਮਾਂ ਵੀ ਹੈ ਅਤੇ ਬਿਲਕੁੱਲ ਸਿਹਤਮੰਦ ਹੈ। ਖਬਰਾਂ ਮੁਤਾਬਕ 20 ਸਾਲ ਦੀ ਉਮਰ ਵਿਚ ਐਨੀ ਐਸਬੋਰਨ ਨੇ ਸ਼ਾਕਾਹਾਰ ਆਪਣਾ ਲਿਆ। ਉਸ ਨੇ ਕੁਝ ਕਾਰਨਾਂ ਕਾਰਨ ਮੀਟ, ਅੰਡੇ ਤੇ ਡੇਅਰੀ ਉਤਪਾਦ ਨਾ ਖਾਣ ਦਾ ਫੈਸਲਾ ਲਿਆ। ਇਸ ਮਗਰੋਂ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਕੇਲਾ, ਪਪੀਤਾ ਅਤੇ ਅਵੈਕਾਡੋ ਉਸ ਦੇ ਪਸੰਦੀਦਾ ਫਲ ਹਨ। ਐਨੀ ਦੱਸਦੀ ਹੈ ਕਿ ਉਸ ਦੀ ਡਾਈਟ ਤੋਂ ਉਸ ਦੀ ਸਿਹਤ ‘ਤੇ ਨਕਾਰਾਤਮਕ ਅਸਰ ਨਹੀਂ ਹੋਇਆ ਹੈ। ਐਨੀ ਬ੍ਰਿਟੇਨ ਤੋਂ ਹੈ ਅਤੇ ਰੋਜ਼ਾਨਾ 10 ਪੀਸ ਫਲਾਂ ਦੇ ਖਾਂਦੀ ਹੈ। ਉਹ ਹਫਤੇ ਵਿਚ ਕੁਲ 20 ਕੇਲੇ ਖਾਂਦੀ ਹੈ। ਹਰ ਹਫਤੇ ਉਹ 14 ਅਵੈਕਾਡੋ ਅਤੇ 4 ਅਨਾਨਾਸ ਖਾਂਦੀ ਹੈ। ਇਸ ਸਭ ਦੇ ਬਾਵਜੂਦ ਉਸ ਦੀ ਸਿਹਤ ਕਾਫੀ ਠੀਕ ਹੈ।