550 ਸਾਲਾ ਪ੍ਰਕਾਸ਼ ਪੁਰਬ ਦੇ ਲੰਗਰਾਂ ‘ਚ ਹੋਇਆ ਕਰੋੜਾਂ ਦਾ ਘੋਟਾਲਾ- ਬੈਂਸ

550 ਸਾਲਾ ਪ੍ਰਕਾਸ਼ ਪੁਰਬ ਦੇ ਲੰਗਰਾਂ ‘ਚ ਹੋਇਆ ਕਰੋੜਾਂ ਦਾ ਘੋਟਾਲਾ- ਬੈਂਸ

ਚੰਡੀਗੜ੍ਹ- ਸਿਮਰਜੀਤ ਬੈਂਸ ਜੋ ਕਿ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਹਨ ਇਕ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਨਿੱਜੀ ਚੈਨਲ ਦੇ ਪੱਤਰਕਾਰ ਅਮਰ ਬਰਾੜ ਦੀ ਖੁਦਕੁਸ਼ੀ ਕਰਨ ਵਾਲੀ ਖਬਰ ਤੇ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕਈ ਪੱਤਰਕਾਰਾਂ ਕੋਲ ਪਰਮਾਤਮਾ ਵੱਲੋਂ ਦਿੱਤਾ ਅਨਮੋਲ ਤੋਹਫਾ ਹੁੰਦਾ ਹੈ ਕਿ ਉਹ ਬੇਖੌਫ ਪੱਤਰਕਾਰੀ ਕਰ ਸਕਣ। ਉਹਨਾਂ ਕਿਹਾ ਕਿ ਅਮਨ ਬਰਾੜ ਵਿਚ ਵੀ ਇਹ ਗੁਣ ਸੀ। ਉਨਾਂ ਨੇ ਕਿਹਾ ਕਿ ਉਹ ਅੱਜ ਇਕ ਖਾਸ ਮੁੱਦਾ ਲੈ ਕੇ ਆਏ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਬਹੁਤ ਹੀ ਵੱਡੇ ਸਕੈਮ ਹੁੰਦੇ ਹਨ ਜੋ ਲੱਖਾਂ ਕਰੋੜਾਂ ਰੁਪਏ ਨਾਲ ਸਬੰਧਿਤ ਹਨ। ਬੈਂਸ ਦਾ ਕਹਿਣਾ ਹੈ ਕਿ ਜਦੋਂ ਐਨੀ ਵੱਡੀ ਰਕਮ ਦੇ ਘੋਟਾਲੇ ਬਾਰੇ ਸੁਣੀਦਾ ਹੈ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਵਿਸ਼ਵਾਸ਼ ਕੀਤਾ ਕਿ ਉਹ ਆਪਣੇ ਵੱਲੋਂ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨਗੇ। ਕੈਪਟਨ ਨੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਖਾਧੀ ਸੀ। ਉਹਨਾਂ ਕਿਹਾ ਕਿ ਇਹਨਾਂ 3 ਸਾਲਾਂ ਵਿਚ ਹਾਲਾਤ ਬਹੁਤ ਹੀ ਖਰਾਬ ਹੋ ਗਏ ਹਨ। ਬੈਂਸ ਨੇ ਕਿਹਾ ਕਿ ਉਹਨਾਂ ਨੇ ਇਕ ਸਰਵੇ ਕਰਵਾਇਆ ਇਹ ਪਤਾ ਕਰਨ ਲਈ ਕਿ ਕਿਹੜਾ ਲੂਟ ਮਾਫੀਆ ਕਿੰਨੀ ਲੁੱਟ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਉਸ ਸਰਵੇ ਵਿਚ 65 ਹਜ਼ਾਰ ਤੋਂ ਲੈ ਕੇ 70 ਹਜ਼ਾਰ ਤੱਕ ਦਾ ਸਲਾਨਾ ਰੇਤਾ ਅਤੇ ਬੱਜਰੀ ਚੋਰੀ ਹੋਈ ਹੈ। ਉਹਨਾਂ ਨੇ ਕਿਹਾ ਕਿ ਇਹ ਸਟੇਟ ਦਾ ਬਹੁਤ ਵੱਡਾ ਨੁਕਸਾਨ ਹੈ। ਉਹਨਾਂ ਨੇ ਲੋਕਾਂ ਨੂੰ ਕਿਹਾ ਤੁਹਾਨੂੰ ਉਹ ਦਿਨ ਵੀ ਯਾਦ ਹੋਵੇਗਾ ਜਦੋਂ ਪੰਜਾਬ ਵਿਚ ਬਾਦਲ ਸਰਕਾਰ ਬਣੀ ਤਾਂ ਉਹਨਾਂ ਨੇ ਸਾਰੇ ਨੈੱਟਵਰਕ ਤੇ ਵੀ ਕਬਜ਼ਾ ਕਰ ਲਿਆ। ਉਹਨਾਂ ਕਿਹਾ ਕਿ ਜਦੋਂ ਕੋਈ ਵੀ ਚੈਨਲ ਉਹਨਾਂ ਦੀ ਸਚਾਈ ਦਿਖਾਉਣ ਦੀ ਕੋਸ਼ਿਸ਼ ਕਰਦਾ ਸੀ ਤਾਂ ਉਸ ਚੈੱਨਲ ਨੂੰ ਬਲੈਕਆਊਟ ਕਰ ਦਿੰਦੇ ਸਨ।

You must be logged in to post a comment Login