FEATURED NEWS News

71 ਲੱਖ ਦਾ ਇਨਾਮ ਜਿੱਤਣ ਲਈ ਲਾੜੀਆਂ ਨੇ ਲਗਾਈ ਦੌੜ

ਨਵੀਂ ਦਿੱਲੀ – ਬੈਂਕਾਕ ਵਿਚ ‘ਇਜ਼ੀ ਰਨਿੰਗ ਆਫ਼ ਦਾ ਬ੍ਰਾਇਡਜ਼ 8’ ਨਾਮ ਦੀ ਲਾੜੀਆਂ ਦੀ ਇੱਕ ਦੌੜ ਕਰਵਾਈ ਗਈ। ਮੁਕਾਬਲੇਬਾਜ਼ ਲਾੜੀਆਂ ਦੇ ਪਹਿਰਾਵੇ ‘ਚ ਦੌੜਦੀਆਂ ਦਿਖਾਈ ਦਿੱਤੀਆਂ।ਉਹ ਇਨਾਮ ਜਿੱਤਣ ਦੀ ਕੋਸ਼ਿਸ਼ ‘ਚ ਤਕਰੀਬਨ 3 ਕਿਲੋਮੀਟਰ ਦੌੜੀਆਂ। ਦੱਸ ਦਈਏ ਕਿ ਜੇਤੂ ਲਾੜੀ ਲਈ ਇਨਾਮ ਵਜੋਂ 99,370 ਡਾਲਰ ਯਾਨੀ ਲਗਭਗ 71 ਲੱਖ 25 ਹਜ਼ਾਰ ਰੁਪਏ ਦਾ ਵਿਆਹ ਦਾ ਪੈਕੇਜ ਰੱਖਿਆ ਗਿਆ ਸੀ। ਮੁਕਾਬਲਾ ਈਜੀ ਐਫਐਮ 105.5 ਦੁਆਰਾ ਆਯੋਜਿਤ ਕੀਤਾ ਗਿਆ ਸੀ। ਇਹ ਵਿਆਹ ਦੇ ਮੁਕਾਬਲੇ ਦਾ ਅੱਠਵਾਂ ਸੰਸਕਰਣ ਸੀ। ਇਸਨੇ ਭਵਿੱਖ ਦੀਆਂ ਲਾੜੀਆਂ ਨੂੰ ਪਿਆਰ, ਸਦਭਾਵਨਾ ਅਤੇ ਸਬਰ ਦਿਖਾਉਣ ਦਾ ਇੱਕ ਮੌਕਾ ਵੀ ਪ੍ਰਦਾਨ ਕੀਤਾ। ਪੁਰਸਕਾਰ ਜਿੱਤਣ ਲਈ ਇਨ੍ਹਾਂ ਲਾੜੀਆਂ ਨੇ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੀ ਰੱਜ ਕੇ ਕੋਸ਼ਿਸ਼ ਕੀਤੀ।