90 ਸਾਲਾ ਹਰਬੰਸ ਦਾ ਸੁਪਨਾ ਹੋਇਆ ਸੱਚ, 72 ਸਾਲ ਬਾਅਦ ਵਿਛੜੇ ਪਰਵਾਰ ਨੂੰ ਮਿਲੇ

90 ਸਾਲਾ ਹਰਬੰਸ ਦਾ ਸੁਪਨਾ ਹੋਇਆ ਸੱਚ, 72 ਸਾਲ ਬਾਅਦ ਵਿਛੜੇ ਪਰਵਾਰ ਨੂੰ ਮਿਲੇ

ਚੰਡੀਗੜ੍ਹ : ਅਮਰੀਕਾ ਦੇ ਕੈਲੀਫੋਰਨੀਆ ਤੋਂ ਆਏ ਹਰਬੰਸ ਸਿੰਘ (90) ਕਰਤਾਰਪੁਰ ਲਾਂਘਾ ਖੁੱਲ੍ਹਣ ‘ਤੇ ਬਹੁਤ ਖੁਸ਼ ਹਨ, ਕਿਉਂਕਿ ਇਸ ਨਾਲ ਉਨ੍ਹਾਂ ਦਾ ਪਾਕਿਸਤਾਨ ਜਾਣ ਦਾ ਸੁਪਨਾ ਸੱਚ ਹੋ ਗਿਆ। ਖ਼ਬਰਾਂ ਅਨੁਸਾਰ ਆਧਾਰਿਤ ਦੇ ਤਹਿਤ 17 ਸਾਲ ਦੀ ਉਮਰ ‘ਚ ਹਰਬੰਸ ਨੂੰ ਆਪਣਾ ਜੱਦੀ ਘਰ ਛੱਡਣਾ ਪਿਆ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਬੰਸ ਸਿੰਘ ਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਫੈਸਲਬਾਦ ਜ਼ਿਲੇ ਦੇ ਪਿੰਡ ਲਠੀਆਂਵਾਲਾ ਦਾ ਰਹਿਣ ਵਾਲਾ ਹੈ,ਜਿਸ ਨੂੰ ਉਨ੍ਹਾਂ ਨੇ ਵੰਡ ਦੇ ਸਮੇਂ ਛੱਡ ਦਿੱਤਾ ਸੀ। ਉਸ ਨੇ ਦੱਸਿਆ ਕਿ ਕਰਤਾਰਪੁਰ ਲਾਂਘਾ ਖੁੱਲ੍ਹ ਜਾਣ ਤੋਂ ਬਾਅਦ ਉਸ ਦੀ ਬਚਪਨ ਦੇ ਦੋਸਤ ਨੂੰ ਮਿਲਣ ਦੀ ਇੱਛਾ ਮਜ਼ਬੂਤ ਹੋ ਗਈ ਸੀ। ਦੱਸ ਦੇਈਏ ਕਿ ਹਰਬੰਸ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਗਏ ਸਨ। ਸੋਮਵਾਰ ਨੂੰ ਪਿੰਡ ਦੀ ਫੇਰੀ ਮਾਰਨ ਦੌਰਾਨ ਉਹ ਆਪਣੇ ਬਚਪਨ ਦੇ ਦੋਸਤ ਮੁਹੰਮਦ ਸ਼ਰੀਫ ਨਾਲ ਮੁਲਾਕਾਤ ਨਾ ਕਰ ਸਕੇ।ਇਸ ਦੌਰੇ ਦੌਰਾਨ ਸ਼ਰੀਫ ਦੇ ਪੋਤੇ ਖੁਸ਼ੀ ਮੁਹੰਮਦ ਨੇ ਹਰਬੰਸ ਨੂੰ ਦੱਸਿਆ ਕਿ ਉਸ ਦੇ ਦੋਸਤ ਦੀ ਪਿਛਲੇ 10 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਵੀਡੀਓ ‘ਚ ਸਥਾਨਕ ਪਿੰਡ ਵਾਸੀਆਂ ਦੀ ਖੁਸ਼ੀ ਸਾਫ ਦਿਖਾਈ ਦੇ ਰਹੀ ਸੀ, ਜਦੋਂ ਹਰਬੰਸ ਸਿੰਘ ਆਪਣੇ ਰਿਸ਼ਤੇਦਾਰਾਂ ਨਾਲ ਮਿਲਕੇ ਪਿੰਡ ਦਾ ਦੌਰਾ ਕਰ ਰਿਹਾ ਸੀ।

You must be logged in to post a comment Login