9/11 ਦੀ ਬਰਸੀ ਮੌਕੇ ਤਾਲਿਬਾਨੀਆਂ ਵੱਲੋਂ ਅਮਰੀਕੀ ਅੰਬੈਂਸੀ ‘ਤੇ ਹਮਲਾ

9/11 ਦੀ ਬਰਸੀ ਮੌਕੇ ਤਾਲਿਬਾਨੀਆਂ ਵੱਲੋਂ ਅਮਰੀਕੀ ਅੰਬੈਂਸੀ ‘ਤੇ ਹਮਲਾ

ਕਾਬੁਲ: ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇਕ ਵਾਰ ਫਿਰ ਤਾਲਿਬਾਨੀ ਅਤਿਵਾਦੀਆਂ ਨੇ ਕਹਿਰ ਨਜ਼ਰ ਆਇਆ। ਮੰਗਲਵਾਰ-ਬੁੱਧਵਾਰ ਦੀ ਅੱਧੀ ਰਾਤ ਨੂੰ ਜਿਵੇਂ ਹੀ 12 ਵੱਜੇ, ਓਵੇਂ ਹੀ ਤਾਲਿਬਾਨੀ ਅਤਿਵਾਦੀਆਂ ਨੇ ਕਾਬੁਲ ਵਿਚ ਅਮਰੀਕੀ ਅੰਬੈਂਸੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਬੰਬ ਧਮਾਕਾ ਕੀਤਾ। ਤਾਲਿਬਾਨੀ ਅਤਿਵਾਦੀਆਂ ਨੇ ਇਹ ਹਮਲਾ ਕਰਨ ਲਈ 11 ਸਤੰਬਰ ਦਾ ਦਿਨ ਚੁਣਿਆ ਕਿਉਂਕਿ 18 ਸਾਲ ਪਹਿਲਾਂ ਅੱਜ ਦੇ ਦਿਨ ਹੀ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ’ਤੇ ਅਤਿਵਾਦੀ ਹਮਲਾ ਹੋਇਆ ਸੀ,ਜਿਸ ਵਿਚ ਹਜ਼ਾਰਾਂ ਲੋਕ ਮਾਰੇ ਗਏ ਸਨ।ਇਕ ਰਿਪੋਰਟ ਮੁਤਾਬਕ ਅਮਰੀਕੀ ਦੂਤਾਵਾਸ ਦੇ ਇਕ ਮੁਲਾਜ਼ਮ ਨੇ ਧਮਾਕੇ ਦੀ ਪੁਸ਼ਟੀ ਤਾਂ ਕੀਤੀ ਪਰ ਉਸ ਨੇ ਇਸ ਸਬੰਧੀ ਕੋਈ ਵੇਰਵੇ ਨਹੀਂ ਦਿੱਤੇ। ਧਮਾਕੇ ਵਾਲੀ ਥਾਂ ’ਤੇ ਦੂਰੋਂ ਹੀ ਭਾਰੀ ਮਾਤਰਾ ਵਿਚ ਧੂੰਆਂ ਉੱਠਦਾ ਦੇਖਿਆ ਗਿਆ। ਇਹ ਧਮਾਕਾ ਕਾਬੁਲ ਸਥਿਤ ਅਮਰੀਕੀ ਸਫ਼ਾਰਤਖਾਨੇ ਦੇ ਕੈਂਪਸ ਅੰਦਰ ਡਿੱਗੇ ਇਕ ਰਾਕੇਟ ਕਾਰਨ ਹੋਇਆ ਹੈ, ਜਿਸ ਨੂੰ ਤਾਲਿਬਾਨੀ ਅਤਿਵਾਦੀਆਂ ਨੇ ਦਾਗ਼ਿਆ ਸੀ।ਦਰਅਸਲ ਇਹ ਹਮਲਾ ਅਜਿਹੇ ਸਮੇਂ ਵੀ ਹੋਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਲਿਬਾਨ ਨਾਲ ਸ਼ਾਂਤੀਵਾਰਤਾ ਰੋਕਣ ਦਾ ਐਲਾਨ ਕੀਤਾ ਹੈ। ਟਰੰਪ ਦੇ ਐਲਾਨ ਮਗਰੋਂ ਅਫ਼ਗਾਨਿਸਤਾਨ ਦੀ ਰਾਜਧਾਨੀ ’ਤੇ ਇਹ ਪਹਿਲਾ ਵੱਡਾ ਅਤਿਵਾਦੀ ਹਮਲਾ ਹੈ। ਉਂਝ ਪਿਛਲੇ ਹਫ਼ਤੇ ਵੀ ਦੋ ਕਾਰ ਬੰਬ ਧਮਾਕਿਆਂ ਵਿਚ ਕਈ ਵਿਅਕਤੀ ਮਾਰੇ ਗਏ ਸਨ, ਜਿਨ੍ਹਾਂ ਪਿੱਛੇ ਵੀ ਤਾਲਿਬਾਨ ਦਾ ਹੱਥ ਦੱਸਿਆ ਜਾ ਰਿਹਾ ਸੀ। ਇਸ ਹਮਲੇ ਵਿਚ ਕੌਮਾਂਤਰੀ ਨਾਟੋ ਮਿਸ਼ਨ ਦੇ ਦੋ ਮੈਂਬਰ ਵੀ ਮਾਰੇ ਗਏ ਸਨ।

You must be logged in to post a comment Login