AN-32 ਜਹਾਜ਼ ਹਾਦਸਾ: ਅਰੁਣਾਚਲ ਪ੍ਰਦੇਸ਼ ‘ਚੋਂ ਮਿਲੀਆਂ ਛੇ ਲਾਸ਼ਾਂ ਅਤੇ ਸੱਤ ਦੇ ਪਿੰਝਰ

AN-32 ਜਹਾਜ਼ ਹਾਦਸਾ: ਅਰੁਣਾਚਲ ਪ੍ਰਦੇਸ਼ ‘ਚੋਂ ਮਿਲੀਆਂ ਛੇ ਲਾਸ਼ਾਂ ਅਤੇ ਸੱਤ ਦੇ ਪਿੰਝਰ

ਨਵੀਂ ਦਿੱਲੀ : ਅਰੁਣਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿੱਚ ਹਾਦਸਾਗ੍ਰਸਤ ਹੋਏ ਹਵਾਈ ਫ਼ੌਜ ਦੇ ਜਹਾਜ਼ AN-32 ਵਿੱਚ ਸਵਾਰ 13 ਲੋਕਾਂ ਵਿੱਚੋਂ 6 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ, ਜਦਕਿ ਬਾਕੀ ਸੱਤ ਲੋਕਾਂ ਦੇ ਪਿੰਝਰ ਹੀ ਮਿਲੇ ਹਨ। ਲਾਸ਼ਾਂ ਅਤੇ ਪਿੰਝਰ ਨੂੰ ਜੋਰਹਟ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਜੋਰਹਾਟ ਦੇ ਅਰੁਣਾਚਲ ਪ੍ਰਦੇਸ਼ ਦੇ ਮੇਚੁਕਾ ਐਡਵਾਂਸਡ ਲੈਂਡਿੰਗ ਗਰਾਊਂਡ ਲਈ ਉਡਾਨ ਭਰਨ ਵਾਲੇ ਰੂਸੀ ਮੂਲ ਦੇ AN-32 ਜਹਾਜ਼ ਦਾ ਸੰਪਰਕ 3 ਜੂਨ ਦੀ ਦੁਪਹਿਰ ਨੂੰ ਟੁੱਟ ਗਿਆ ਸੀ। ਜਹਾਜ਼ ਚ 13 ਲੋਕ ਸਵਾਰ ਸਨ। ਜਹਾਜ਼ ਵਿੱਚ ਚਾਲਕ ਦਲ ਦੇ 8 ਮੈਂਬਰ ਅਤੇ 5 ਯਾਤਰੀ ਸਵਾਰ ਸਨ। ਜ਼ਿਕਰਯੋਗ ਹੈ ਕਿ ਲਾਪਤਾ ਹੋਏ ਹਵਾਈ ਫ਼ੌਜ ਦੇ AN-32 ਜਹਾਜ਼ ਦਾ ਮਲਬਾ ਅਰੁਣਾਚਲ ਪ੍ਰਦੇਸ਼ ‘ਚ ਲਿਪੀ ਤੋਂ 16 ਕਿਲੋਮੀਟਰ ਉੱਤਰ ‘ਚ ਮਿਲਿਆ ਸੀ। ਇਹ ਜਹਾਜ਼ ਅਸਮ ਦੇ ਜੋਰਹਾਟ ਤੋਂ ਉਡਾਨ ਭਰਨ ਮਗਰੋਂ ਲਾਪਤਾ ਹੋ ਗਿਆ ਸੀ। ਦੱਸਣਯੋਗ ਹੈ ਕਿ ਭਾਰਤੀ ਹਵਾਈ ਫ਼ੌਜ ਦੇ AN 32 ਜਹਾਜ਼ ਦਾ ਮਲਬਾ ਮਿਲਣ ਦੇ ਦੋ ਦਿਨ ਬਾਅਦ ਰਾਹਤ ਟੀਮ ਮਸਾਂ ਹੀ ਘਟਨਾ ਸਥਾਨ ਉੱਤੇ ਪੁੱਜ ਸਕੀ ਸੀ। ਉੱਥੇ ਪਹਾੜ ਬਹੁਤ ਉੱਚੇ ਸਨ ਤੇ ਜੰਗਲ ਬਹੁਤ ਸੰਘਣੇ ਸਨ। ਉੱਥੋਂ ਪਹਾੜ ਦੀ ਟੀਸੀ ਤੋਂ ਹੇਠਾਂ ਜਾਣਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ ਕਿਉਂਕਿ ਜਹਾਜ਼ ਦਾ ਮਲਬਾ ਕਈ ਸੌ ਫ਼ੁੱਟ ਡੂੰਘੀਆਂ ਖੱਡਾਂ ਤੇ ਸੰਘਣੇ ਜੰਗਲ ਦੇ ਐਨ ਵਿਚਕਾਰ ਪਿਆ ਸੀ। ਰਾਹਤ ਟੀਮ ਨੂੰ ਇੱਕ ਹੈਲੀਕਾਪਟਰ ਪਹਾੜ ਦੀ ਟੀਸੀ ਉੱਤੇ ਛੱਡ ਗਿਆ ਸੀ ਤੇ ਟੀਮ ਨੇ ਉਸ ਪਹਾੜ ਦੀ ਜੜ੍ਹ ਵਿੱਚ ਹੇਠਾਂ ਤੱਕ ਜਾਣਾ ਸੀ।

You must be logged in to post a comment Login