Home » News » PUNJAB NEWS (page 29)

PUNJAB NEWS

ਕਾਂਗਰਸ ਨਾਲ ਚੋਣ ਗੱਠਜੋੜ ਨਹੀਂ ਹੋਵੇਗਾ: ਹਰਪਾਲ ਚੀਮਾ

h cheema

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਕਾਂਗਰਸ ਨਾਲ ਕਿਸੇ ਤਰ੍ਹਾਂ ਦਾ ਵੀ ਚੋਣ ਗੱਠਜੋੜ ਨਾ ਕਰਨ ਦਾ ਐਲਾਨ ਕੀਤਾ ਹੈ। ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਪਾਰਟੀ ਆਗੂਆਂ ਸੁਖਵਿੰਦਰਪਾਲ ਸੁੱਖੀ, ਜਸਤੇਜ ਸਿੰਘ ਅਤੇ ਗੋਵਿੰਦਰ ਮਿੱਤਲ ਦੀ ਹਾਜ਼ਰੀ ਵਿਚ ਕਿਹਾ ਕਿ ਕਾਂਗਰਸੀ ਆਗੂ ...

Read More »

ਪਿਛਲੇ 7 ਸਾਲਾਂ ‘ਚ 95 ਲੱਖ ਸੈਲਾਨੀਆਂ ਨੇ ਵੇਖਿਆ ਵਿਰਾਸਤ-ਏ ਖਾਲਸਾ ਮਿਊਜ਼ੀਅਮ

vk

ਆਨੰਦਪੁਰ ਸਾਹਿਬ : ਪਿਛਲੇ ਸੱਤ ਸਾਲਾਂ ਦੌਰਾਨ 95.75 ਲੱਖ ਵਿਦੇਸ਼ੀ ਤੇ ਸਥਾਨਕ ਸੈਲਾਨੀ ਆਨੰਦਪੁਰ ਸਾਹਿਬ ਵਿਖੇ ਵਿਰਾਸਤ-ਏ ਖਾਲਸਾ ਮਿਊਜ਼ੀਅਮ ਦੇਖਣ ਗਏ ਹਨ। ਇਹ ਅਜਾਇਬ ਘਰ ਪੰਜਾਬ ਦੇ ਪਿਛਲੇ 500 ਸਾਲਾਂ ਦੇ ਇਤਿਹਾਸ ਦੀ ਝਲਕ 27 ਗੈਲਰੀਆਂ ਰਾਹੀਂ ਦਿਖਾਉਂਦਾ ਹੈ, 25 ਨਵੰਬਰ, 2011 ਨੂੰ ਇਸ ਨੂੰ ਖੋਲ੍ਹਿਆ ਗਿਆ ਸੀ। ਪ੍ਰਿੰਸ ਚਾਰਲਸ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਸਮੇਤ ਦੇਸ਼ ਦੇ ਵੱਖ ...

Read More »

ਮਨਪ੍ਰੀਤ ਦੇ ਸਾਲੇ ਜੋਜੋ ਨੇ ਬਾਦਲ ਜੋੜੀ ‘ਤੇ ਕੀਤਾ ਮਾਣਹਾਨੀ ਦਾ ਮੁਕੱਦਮਾ

ਬਠਿੰਡਾ : ਮਨਪ੍ਰੀਤ ਬਾਦਲ ਦੇ ਸਾਲੇ ਜੋਜੋ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਬਾਦਲ ਦੇ ਖਿਲਾਫ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਹੈ।ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਾਲੇ ਜੈਜੀਤ ਸਿੰਘ ਜੋਹਲ ਨੇ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਪੰਜਾਬ ਮੰਤਰੀ ਬਿਕਰਮ ਸਿੰਘ ਮਜੀਠੀਆ, ਅਕਾਲੀ ਬੁਲਾਰੇ ਦਲਜੀਤ ਸਿੰਘ ਚੀਮਾ ...

Read More »

ਅੰਮ੍ਰਿਤਸਰ ਰੇਲ ਹਾਦਸੇ ‘ਤੇ ਕੈਪਟਨ ਸਖਤ, ਮਿੱਠੂ ਮਦਾਨ ਹੋ ਸਕਦਾ ਹੈ ਗ੍ਰਿਫ਼ਤਾਰ

ss

ਅੰਮ੍ਰਿਤਸਰ : 19 ਅਕਤੂਬਰ ਦੁਸਿ਼ਹਰੇ ਵਾਲੇ ਦਿਨ ਅੰਮ੍ਰਿਤਸਰ `ਚ ਵਾਪਰੇ ਰੇਲਵੇ ਹਾਦਸੇ ਸਬੰਧੀ ਮੈਜਿਸਟ੍ਰੇਟੀ ਜਾਂਚ `ਚ ਦੋਸ਼ੀ ਪਾਏ ਗਏ ਵਿਅਕਤੀਆਂ ਦੇ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਕਾਰਵਾਈ ਕਰਨ ਆਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਸ ਹਾਦਸੇ `ਚ 61 ਲੋਕਾਂ ਦੀ ਮੌਤ ਹੋ ਗਈ ਸੀ। ਮੁੱਖ ਦਫ਼ਤਰ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ...

Read More »

30 ਦਸੰਬਰ ਨੂੰ ਪੈਣਗੀਆਂ ਸਰਪੰਚੀ ਦੀਆਂ ਵੋਟਾਂ

vt

ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਇੰਤਜ਼ਾਰ ਹੁਣ ਖ਼ਤਮ ਹੋ ਗਿਆ ਹੈ। ਕਾਫ਼ੀ ਸਮੇਂ ਤੋਂ ਚੋਣਾਂ ਬਾਰੇ ਸਸਪੈਂਸ ਬਣਿਆ ਹੋਇਆ ਸੀ। ਅੱਜ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਤਾਰੀਖ਼ਾਂ ਉੱਤੇ ਮੋਹਰ ਲੱਗ ਗਈ ਹੈ। ਪੰਜਾਬ ਦੇ ਰਾਜ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਅੱਜ ਰਾਜ ਦੀਆਂ 13276 ਪੰਚਾਇਤਾਂ ਦੀਆਂ ਚੋਣਾਂ ਲਈ ਦਿਨਾਂ ਦਾ ਐਲਾਨ ਕੀਤਾ। ਐਲਾਨ ਦੇ ਨਾਲ, ਸੂਬੇ ‘ਚ ਤੁਰੰਤ ‘ਆਦਰਸ਼ ...

Read More »