Facebook ਕੁਝ ਲੈ ਕੇ ਆ ਰਹੀ ਹੈ ਖ਼ਾਸ, ਯੂਜਰਜ਼ ਨੂੰ ਮਿਲਣਗੇ ਪੈਸੇ

Facebook ਕੁਝ ਲੈ ਕੇ ਆ ਰਹੀ ਹੈ ਖ਼ਾਸ, ਯੂਜਰਜ਼ ਨੂੰ ਮਿਲਣਗੇ ਪੈਸੇ

ਨਵੀਂ ਦਿੱਲੀ : Facebook ਲਗਾਤਾਰ ਆਪਣੇ ਯੂਜ਼ਰਸ ਲਈ ਕੋਈ ਨਾ ਕੋਈ ਨਵਾਂ ਫੀਚਰ ਲਾਂਚ ਕਰਦਾ ਰਹਿੰਦਾ ਹੈ। ਖ਼ਬਰਾਂ ਦੀ ਮੰਨੀਏ ਤਾਂ ਫੇਸਬੁੱਕ ਹੁਣ ਨਿਊਜ਼ ਨਾਂ ਦਾ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਇਸ ਨੂੰ ਜਲਦੀ ਹੀ ਲਾਂਚ ਕਰ ਦਿੱਤਾ ਜਾਵੇਗਾ। ਇਸ ਨਿਊਜ਼ ਟੈਬ ‘ਚ ਸੈਂਕੜੇ ਨਿਊਜ਼ ਪਬਲਿਸ਼ਰ ਦੀਆਂ ਖਬਰਾਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ। ਦਾ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਿਕ ਫੇਸਬੁੱਕ ਨਿਊਜ਼ ਟੈਬ ‘ਚ ਕੰਟੈਂਟ ਲਈ ਕੰਪਨੀ ਪੈਸੇ ਵੀ ਦੇਵੇਗੀ। ਕੁਝ ਮਹੀਨੇ ਪਹਿਲਾਂ ਦਾ ਵਾਲ ਸਟਰੀਟ ਜਰਨਲ ਦੀ ਰਿਪੋਰਟ ‘ਚ ਇਸ ਗੱਲ ਦਾ ਦਾਅਵਾ ਵੀ ਕੀਤਾ ਗਿਆ ਸੀ। Facebook News ਟੈਬ ਨੂੰ ਲੈ ਕੇ ਫੇਸਬੁੱਕ ਦੇ ਕੋ-ਫਾਉਂਡਰ ਤੇ CEO ਮਾਰਕ ਜ਼ੁਕਰਬਰਗ ਨੇ ਵੀ ਇਸੇ ਹਫਤੇ ਹਿੰਟ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਇਸ ਹਫਤੇ ਅਸੀਂ ਇੱਕ ਵੱਡਾ ਐਲਾਨ ਕਰਨ ਵਾਲੇ ਹਾਂ ਤੇ ਇਹ ਹਾਈ ਕੁਆਲਿਟੀ ਦਾ ਜਰਨਲਿਜ਼ਮ ਹੋਵੇਗਾ।ਇਹ ਨਿਊਜ਼ ਤੇ ਜਰਨਲਿਜ਼ਮ ‘ਤੇ ਆਧਾਰਤ ਹੋਵੇਗਾ। Facebook ਦੇ ਇਸ ਫੀਚਰ ਨੂੰ ਹੋਰ ਕਿੰਨਾ ਸਮਾਂ ਲੱਗੇਗਾ ਤੇ ਇਹ ਯੂਜ਼ਰਸ ਨੂੰ ਕਿੰਨਾ ਪਸੰਦ ਆਉਂਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਲੋਕਾਂ ਦਾ ਮੰਨਣਾ ਹੈ ਕਿ ਇਸ ਨਾਲ ਕਈ ਪਬਲਿਸ਼ਰਸ ਨੂੰ ਨੁਕਸਾਨ ਹੋ ਸਕਦਾ ਹੈ।

You must be logged in to post a comment Login