FEATURED NEWS News

ISIS ਨੇ ਅਮਰੀਕਾ ‘ਚ 9/11 ਵਰਗੇ ਹਮਲੇ ਕਰਨ ਦੀ ਧਮਕੀ ਦਿੱਤੀ

ਰੱਕਾ, 13 ਅਪ੍ਰੈਲ : ਇਸਲਾਮਿਕ ਸਟੇਟ ਨੇ ਇਕ ਹੋਰ ਪ੍ਰੋਪੇਗੈਂਡਾ ਵੀਡੀਓ ਜਾਰੀ ਕਰਕੇ ਅਮਰੀਕਾ ਨੂੰ 9/11 ਵਰਗੇ ਹਮਲੇ ਕਰਨ ਦੀ ਧਮਕੀ ਦਿੱਤੀ ਹੈ। ‘ਵੀ ਵਿਲ ਬਰਨ ਅਮਰੀਕਾ’ ਨਾਂ ਦੇ ਇਸ ਵੀਡੀਓ ‘ਚ ਅਮਰੀਕੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਲਈ ਧਰਤੀ ‘ਤੇ ਕੋਈ ਵੀ ਸਰੱਖਿਅਤ ਥਾਂ ਨਹੀਂ ਹੈ। ਵੀਡੀਓ 11 ਮਿੰਟ ਦੀ ਹੈ। ਆਈ.ਐਸ.ਆਈ.ਐਸ. ਅੱਤਵਾਦੀ ਅਮਰੀਕਾ ਨੂੰ ਉਸ ਦੀ ਹੀ ਧਰਤੀ ਨੇ ਨਿਸ਼ਾਨਾ ਬਣਾਉਣ ਦਾ ਦਾਅਵਾ ਕਰ ਰਹੇ ਹਨ। ਉਨ੍ਹਾਂ ਨੇ ਅਮਰੀਕੀ ਪੱਤਰਕਾਰ ਜੇਮਸ ਫੋਲੇ ਅਤੇ ਹੋਰ ਲੋਕਾਂ ਦੇ ਸਿਰ ਕਲਮ ਕਰਨ ਦੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਉਸ ਨੂੰ ਜਾਇਜ਼ ਠਹਿਰਾਇਆ।ਵੀਡੀਓ ‘ਚ ਅੱਤਵਾਦੀ ਕਹਿੰਦੇ ਹਨ, ‘ਅੱਲ੍ਹਾ ਦੇ ਕਾਰਨ ਉਨ੍ਹਾਂ ‘ਚ ਇਕ ਵਾਰ ਫਿਰ ਤੋਂ ਡਰ ਫੈਲ ਜਾਵੇਗਾ। ਅਮਰੀਕਾ ਬਿਲੀਅਨ ਡਾਲਰ ਸੁਰੱਖਿਆ ‘ਚ ਖਰਚ ਕਰ ਰਿਹਾ ਹੈ। ਪਰ ਹੁਣ ਕਰਜ ਉਤਾਰਨ ਦਾ ਸਮਾਂ ਆ ਗਿਆ ਹੈ। ਅੱਲ੍ਹਾ ਦੇ ਰਹਿਮੋ-ਕਰਮ ਨਾਲ ਮੁਜਾਹਿਦੀਨ ਜ਼ਿਆਦਾ ਤਾਕਤਵਰ ਹੋ ਗਏ ਹਨ ਅਤੇ ਉਨ੍ਹਾਂ ਕੋਲ ਪਹਿਲਾਂ ਨਾਲੋਂ ਜ਼ਿਆਦਾ ਹਥਿਆਰ ਹਨ। ਇਸ ਲਈ ਹੁਣ ਉਹ ਅਮਰੀਕਾ ਨੂੰ ਖਤਮ ਕਰਨ ਦੀ ਤਾਕਤ ਰੱਖਦਾ ਹੈ। ਵੀਡੀਓ ‘ਚ 9/11 ਹਮਲੇ ਨਾਲ ਜੁੜੀਆਂ ਤਸਵੀਰਾਂ ਦਿਖਾਈਆਂ ਗਈਆਂ ਹਨ। ਨਾਲ ਹੀ ਇਰਾਕ ਯੁੱਧ ‘ਚ ਸ਼ਾਮਿਲ ਅਮਰੀਕਾ ਅਤੇ ਨਾਟੋ ਫੌਜ ਦੀਆਂ ਤਸਵੀਰਾਂ ਦਿਖਾਈਆਂ ਹਨ।