LOC ਨੇੜੇ ਫ਼ੌਜ ਨੇ ਤਬਾਹ ਕੀਤੀ ਪਾਕਿਸਤਾਨੀ ਮਿਜ਼ਾਇਲ ਸ਼ੈੱਲ

LOC ਨੇੜੇ ਫ਼ੌਜ ਨੇ ਤਬਾਹ ਕੀਤੀ ਪਾਕਿਸਤਾਨੀ ਮਿਜ਼ਾਇਲ ਸ਼ੈੱਲ

ਪੁੰਛ : ਭਾਰਤੀ ਫ਼ੌਜ ਨੇ ਇਕਵਾਰ ਫਿਰ ਕੰਟਰੋਲ ਰੇਖਾ (ਐਲਓਸੀ) ਨੇੜੇ ਪਾਕਿਸਤਾਨ ਦੀ ਇਕ ਨਾਪਾਕ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈ। ਜੰਮੂ-ਕਸ਼ਮੀਰ ਦੇ ਪੁੰਚ ਜ਼ਿਲ੍ਹੇ ਦੇ ਕੰਟਰੋਲ ਰੇਖਾ ਦੇ ਨੇੜੇ ਇਕ ਪਿੰਡ ਵਿਚ ਭਾਰਤੀ ਫ਼ੌਜ ਨੇ ਪਾਕਿਸਤਾਨੀ ਫ਼ੌਜ ਵੱਲੋਂ ਦਾਗੀਆਂ ਗਈਆਂ ਦੋ ਮਿਜ਼ਾਇਲਾਂ ਛੇਲ ਨੂੰ ਨਸ਼ਟ ਕਰ ਦਿੱਤਾ। ਇਹ ਪਿੰਡ ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ਵਿਚ ਹੈ। ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਤੋਂ ਪਾਕਿਸਤਾਨ ਬੌਖਲਾਇਆ ਹੋਇਆ ਹੈ। ਪਾਕਿਸਤਾਨੀ ਫ਼ੌਜ ਵੱਲੋਂ ਐਲਓਸੀ ‘ਤੇ ਰੋਜ਼ਾਨਾ ਸੀਜ਼ਫਾਇਰ ਉਲੰਘਣ ਕੀਤਾ ਜਾ ਰਿਹਾ ਹੈ। ਜਿਸਦਾ ਭਾਰਤੀ ਫ਼ੌਜ ਮੂੰਹਤੋੜ ਜਵਾਬ ਦੇ ਰਹੀ ਹੈ। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ 77 ਦਿਨਾਂ ਵਿਚ 300 ਤੋਂ ਜ਼ਿਆਦਾ ਵਾਰ ਜੰਗਬੰਦੀ ਦੀ ਉਲੰਘਣਾ ਕਰ ਚੁੱਕਿਆ ਹੈ। ਪਾਕਿਸਤਾਨ ਗੋਲੀਬਾਰੀ ਅਤੇ ਸੀਜਫਾਇਰ ਉਲੰਘਣ ਦੀ ਆੜ ਵਿਚ ਜੰਮੂ-ਕਸ਼ਮੀਰ ਵਿਚੋਂ ਅਤਿਵਾਦੀਆਂ ਦੀ ਘੁਸਪੈਠ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।ਇਕ ਇਨਪੁਟ ਦੇ ਮੁਤਾਬਿਕ ਪਾਕਿਸਤਾਨ ਨੇ ਪੁੰਛ ਅਤੇ ਰਾਜੌਰੀ ਸੈਕਟਰ ਵਿਚ ਸਰਹੱਦ ਪਾਰ ਅਤਿਵਾਦੀ ਲੈਂਚ ਪੈਡ ਬਣਾ ਰੱਖਿਆ ਹੈ। ਇਨ੍ਹਾਂ ਲਾਂਚ ਪੈਡ ‘ਤੇ ਘੂਸਪੈਠ ਦੇ ਲਈ ਪਾਕਿਸਤਾਨ ਨੇ ਅਤਿਵਾਦੀਆਂ ਨੂੰ ਬਿਠਾਇਆ ਹੋਇਆ ਹੈ। ਜਾਣਕਾਰੀ ਮੁਤਾਬਿਕ ਪਾਕਿਸਤਾਨ ਨੇ ਪੀਓਕੇ ਵਿਚ ਐਲਓਸੀ ਉਤੇ ਅਤਿਵਾਦੀਆਂ ਦੇ 20 ਲਾਂਚ ਪੈਡ ਨਸ਼ਟ ਕਰ ਦਿੱਤੇ ਹਨ।

You must be logged in to post a comment Login