Site icon Punjab Express

ਸੰਦੀਪ ਗਰੇਵਾਲ ਨੇ ਮਾਤਾ ਕੁਸ਼ੱਲਿਆ ਹਸਪਤਾਲ ’ਚ ਬਤੌਰ ਸੀਨੀਅਰ ਸਹਾਇਕ ਅਹੁਦਾ ਸੰਭਾਲਿਆ

ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਸੀਨੀਅਰ ਸਹਾਇਕ ਵਜੋਂ ਅਹੁਦਾ ਸੰਭਾਲਣ ਮਗਰੋਂ ਸੰਦੀਪ ਗਰੇਵਾਲ।

ਪਟਿਆਲਾ, 11 ਜੂਨ (ਗੁਰਪ੍ਰੀਤ ਕੰਬੋਜ)- ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਸੰਦੀਪ ਕੌਰ ਗਰੇਲਵਾਲ ਨੂੰ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਸੀਨੀਅਰ ਸਹਾਇਕ ਤੈਨਾਤ ਕੀਤਾ ਹੈ। ਸੰਦੀਪ ਕੌਰ ਗਰੇਵਾਲ ਵਲੋਂ ਬੀਤੇ ਦਿਨੀਂ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਆਪਣਾ ਅਹੁਦਾ ਸੰਭਾਲਦਿਆਂ ਕਿਹਾ ਕਿ ਮੈਂ ਆਪਣੀ ਡਿਊਟੀ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਨਿਭਾਵਾਂਗੀ ਅਤੇ ਵੱਡੇਰੇ ਲੋਕ ਹਿੱਤਾਂ ਲਈ ਲੋਕਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹਾਂ। ਉਨ੍ਹਾਂ ਕਿਹਾ ਕਿ ਮੇਰੇ ਅਹੁਦਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਮੈਨੂੰ ਸਿਵਲ ਸਰਜਨ ਦਫਤਰ ਪਟਿਆਲਾ, ਮਾਤਾ ਕੁਸ਼ੱਲਿਆ ਹਸਪਤਾਲ ਸਟਾਫ, ਕਿਸਾਨ ਜਥੇਬੰਦੀਆਂ, ਮੁਲਾਜ਼ਮ ਯੂਨੀਅਨਾਂ, ਰਿਸ਼ਤੇਦਾਰ ਅਤੇ ਮੁਲਾਜ਼ਮ ਸਾਥੀਆਂ ਵਲੋਂ ਬਹੁਤ ਮਾਣ ਸਨਮਾਨ ਦਿੱਤਾ ਹੈ। ਮੈਂ ਇਨ੍ਹਾਂ ਸਭ ਦਿਲ ਦੀਆਂ ਤਹਿਦਿਲੋਂ ਧੰਨਵਾਦ ਕਰਦੀ ਹਾਂ।  ਅੰਤ ਵਿਚ ਸੰਦੀਪ ਕੌਰ ਵਲੋਂ ਪੰਜਾਬ ਸਰਕਾਰ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਦਾ ਵੀ ਧੰਨਵਾਦ ਕੀਤਾ।

Exit mobile version