SIS ਦੇ ਨਵੇਂ ਮਾਡਿਯੂਲ ਨੂੰ ਲੈ ਕੇ NIA ਵੱਲੋਂ 16 ਥਾਵਾਂ `ਤੇ ਛਾਪੇਮਾਰੀ, 5 ਗ੍ਰਿਫਤਾਰ

SIS ਦੇ ਨਵੇਂ ਮਾਡਿਯੂਲ ਨੂੰ ਲੈ ਕੇ NIA ਵੱਲੋਂ 16 ਥਾਵਾਂ `ਤੇ ਛਾਪੇਮਾਰੀ, 5 ਗ੍ਰਿਫਤਾਰ

ਨਵੀਂ ਦਿੱਲੀ : ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਬੁੱਧਵਾਰ ਨੂੰ ਸਵੇਰੇ ਦਿੱਲੀ ਅਤੇ ਉਤਰ ਪ੍ਰਦੇਸ਼ ਦੇ 16 ਥਾਵਾਂ `ਤੇ ਛਾਪੇਮਾਰੀ ਕੀਤੀ। ਐਨਆਈਏ ਦੀ ਇਹ ਛਾਪੇਮਾਰੀ ਅੱਤਵਾਦੀ ਸੰਗਠਨ ਆਈਐਸਆਈਐਸ ਦੇ ਨਵੇਂ ਮਾਡਿਯੂਲ ‘ਹਰਕਤ ਉਲ ਹਾਰਬ-ਏ-ਇਸਲਾਮ’ ਦੇ ਸਿਲਸਿਲੇ `ਚ ਚਲ ਰਹੀ ਹੈ। ਐਨਆਈਏ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 16 ਟਿਕਾਣਿਆਂ `ਤੇ ਇਹ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਪੀ ਦੇ ਪੁਲਿਸ ਡਾਇਰੈਕਟਰ ਅਸੀਮ ਅਰੁਣ ਨੇ ਦੱਸਿਆ ਕਿ ਅੱਤਵਾਦੀ ਸੰਗਠਨ ਨਾਲ ਸੰਪਰਕ ਦੇ ਸਿਲਸਿਲੇ `ਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਯੂਪੀ ਦੇ ਅਮਰੋਹਾ ਦੇ ਇਕ ਮਦਰਸੇ ਤੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਥੇ, ਹੋਰ ਚਾਰ ਲੋਕਾਂ ਨੂੰ ਅਲੱਗ-ਅਲੱਗ ਥਾਵਾਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਥੇ, ਇਸ ਆਪਰੇਸ਼ਨ ਨਾਲ ਸਬੰਧ ਰੱਖਣ ਵਾਲੇ ਇਕ ਹੋਰ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਸਾਰੇ ਗ੍ਰਿਫਤਾਰ ਕੀਤੇ ਗਏ ਲੋਕ ਆਈਐਸਆਈਐਸ ਦੇ ਨਵੇਂ ਮਾਡਿਯੂਲ ਦੇ ਮੈਂਬਰ ਹਨ। ਅਧਿਕਾਰੀਆਂ ਨੇ ਗ੍ਰਿਫਤਾਰ ਲੋਕਾਂ ਕੋਲੋਂ ਵਿਸਫੋਟਕ ਸਮੱਗਰੀ ਮਿਲਣ ਦੀ ਵੀ ਪੁਸ਼ਟੀ ਕੀਤੀ ਹੈ।

You must be logged in to post a comment Login