ਮੁੰਬਈ, 3 ਫਰਵਰੀ- ਭਾਰਤ ਨੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ (Abhishek Sharma) ਦੇ ਰਿਕਾਰਡ ਸੈਂਕੜੇ (135 ਦੌੜਾਂ) ਮਗਰੋਂ ਮੁਹੰਮਦ ਸ਼ੰਮੀ ਦੀ ਅਗਵਾਈ ਹੇਠ ਗੇਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਅੱਜ ਇੱਥੇ ਵਾਨਖੇੜੇ ਸਟੇਡੀਅਮ ’ਚ ਟੀ20 ਲੜੀ ਦੇ ਪੰਜਵੇਂ ਤੇ ਆਖਰੀ ਮੈਚ ’ਚ ਇੰਗਲੈਂਡ ਨੂੰ 150 ਨਾਲ ਹਰਾ ਦਿੱਤਾ। ਇਸ ਜਿੱਤ ਸਦਕਾ ਭਾਰਤ ਨੇ ਪੰਜ ਟੀ20 ਮੈਚਾਂ ਦੀ ਲੜੀ 4-1 ਨਾਲ ਆਪਣੇ ਨਾਂ ਕੀਤੀ। ਭਾਰਤ ਵੱਲੋਂ ਦਿੱਤੇ 248 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਟੀਮ 10.3 ਓਵਰਾਂ ’ਚ 97 ਦੌੜਾਂ ’ਤੇ ਹੀ ਆਊਟ ਹੋ ਗਈ। ਮਹਿਮਾਨ ਟੀਮ ਵੱਲੋਂ ਸਲਾਮੀ ਬੱਲੇਬਾਜ਼ ਫਿਲਿਪ ਸਾਲਟ ਨੇ ਸਭ ਤੋਂ ਵੱਧ 55 ਦੌੜਾਂ ਤੇ ਜੈਕਬ ਬੈੱਥਲ ਨੇ 10 ਦੌੜਾਂ ਬਣਾਈਆਂ ਜਦਕਿ ਬਾਕੀ ਕੋਈ ਵੀ ਬੱਲੇਬਾਜ਼ ਦਹਾਈ ਦਾ ਅੰਕੜਾ ਨਾ ਛੂਹ ਸਕਿਆ। ਭਾਰਤੀ ਗੇਂਦਬਾਜ਼ਾਂ ਵਿੱਚੋਂ ਮੁਹੰਮਦ ਸ਼ੰਮੀ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ ਜਦਕਿ ਵਰੁਣ ਚਕਰਵਰਤੀ, ਸ਼ਿਵਮ ਦੂਬੇ ਤੇ ਅਭਿਸ਼ੇਕ ਸ਼ਰਮਾ ਨੇ ਦੋ ਦੋ ਵਿਕਟਾਂ ਹਾਸਲ ਕੀਤੀਆਂ। ਰਵੀ ਬਿਸ਼ਨੋਈ ਨੂੰ ਇੱਕ ਵਿਕਟ ਮਿਲੀ।
ਅਭਿਸ਼ੇਕ ਸ਼ਰਮਾ ਦਾ ਰਿਕਾਰਡ ਸੈਂਕੜਾ; ਭਾਰਤ ਨੇ 4-1 ਨਾਲ ਲੜੀ ਜਿੱਤੀ added by G-Kamboj on
View all posts by G-Kamboj →
You must be logged in to post a comment Login