ਵਾਸ਼ਿੰਗਟਨ, 30 ਜੁਲਾਈ- ਡੈਮੋਕਰੈਟਿਕ ਪਾਰਟੀ ਤਰਫੋਂ ਰਾਸ਼ਟਰਪਤੀ ਅਹੁਦੇ ਦੀ ਸੰਭਾਵੀ ਉਮੀਦਵਾਰ ਕਮਲਾ ਹੈਰਿਸ ਨੇ ਕਿਹਾ ਕਿ ਉਨ੍ਹਾਂ ਨੂੰ ਵ੍ਹਾਈਟ ਹਾਊਸ ਦੀ ਦੌੜ ਵਿੱਚ ਭਾਵੇਂ ‘ਕਮਜ਼ੋਰ’ ਸਮਝਿਆ ਜਾ ਰਿਹਾ ਹੈ, ਪਰ ਉਹ ਜ਼ਮੀਨੀ ਪੱਧਰ ’ਤੇ ਆਪਣੀ ਲੋਕ ਕੇਂਦਰਿਤ ਪ੍ਰਚਾਰ ਮੁਹਿੰਮ ਦੇ ਦਮ ’ਤੇ ਨਵੰਬਰ ਵਿੱਚ ਹੋਣ ਵਾਲੀ ਚੋਣ ਜ਼ਰੂਰੀ ਜਿੱਤੇਗੀ। ਉਪ ਰਾਸ਼ਟਰਪਤੀ ਹੈਰਿਸ ਨੇ ਮੈਸਾਚਿਊਸੈਟਸ ਦੇ ਪਿਟਫੀਲਡ ਵਿੱਚ ਆਪਣੇ ਲਈ ਫੰਡ ਜੁਟਾਉਣ ਵਾਲੇ 800 ਲੋਕਾਂ ਦੇ ਇੱਕ ਗਰੁੱਪ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਸਾਨੂੰ ਭਾਵੇਂ ਇਸ ਦੌੜ ਵਿੱਚ ਕਮਜ਼ੋਰ ਸਮਝਿਆ ਜਾ ਰਿਹਾ ਹੈ ਪਰ ਇਹ ਜ਼ਮੀਨੀ ਪੱਧਰ ’ਤੇ ਇੱਕ ਲੋਕ ਕੇਂਦਰਿਤ ਪ੍ਰਚਾਰ ਮੁਹਿੰਮ ਹੈ।’’ ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਦੇ ਅਧਿਕਾਰਿਤ ਐਲਾਨ ਮਗਰੋਂ ਫੰਡ ਜੁਟਾਉਣ ਸਬੰਧੀ ਪਹਿਲੀ ਮੁਹਿੰਮ ਵਿੱਚ ਹੈਰਿਸ ਨੇ ਸਮਰਥਕਾਂ ਨੂੰ ਕਿਹਾ ਕਿ ਇਹ ਚੋਣ ਦੇਸ਼ ਲਈ ਦੋ ਨਜ਼ਰੀਆਂ ਦਰਮਿਆਨ ਚੋਣ ਹੈ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login