ਅੰਮ੍ਰਿਤਸਰ: ਪੇਂਟ ਫੈਕਟਰੀ ’ਚ ਅੱਗ ਲੱਗਣ ਕਾਰਨ ਦੋ ਮੌਤਾਂ, ਇੱਕ ਜ਼ਖ਼ਮੀ

ਅੰਮ੍ਰਿਤਸਰ: ਪੇਂਟ ਫੈਕਟਰੀ ’ਚ ਅੱਗ ਲੱਗਣ ਕਾਰਨ ਦੋ ਮੌਤਾਂ, ਇੱਕ ਜ਼ਖ਼ਮੀ

ਅੰਮ੍ਰਿਤਸਰ, 8 ਜੂਨ : ਇਥੇ ਅੰਨਗੜ੍ਹ ਇਲਾਕੇ ਵਿੱਚ ਪੇਂਟ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਛੇਹਰਟਾ ਦੇ ਇੰਦਰਜੀਤ ਸ਼ਮੀ (60) ਅਤੇ ਤਹਿਸੀਲਪੁਰਾ ਇਲਾਕੇ ਦੇ ਕਿਸ਼ਨ (50) ਵਜੋਂ ਹੋਈ ਹੈ। ਜ਼ਖ਼ਮੀ ਦੀ ਪਛਾਣ ਵਿਸ਼ਾਲ ਕੁਮਾਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਜਦੋਂ ਅੱਜ ਸਵੇਰੇ ਇਸ ਫੈਕਟਰੀ ਵਿੱਚ ਅੱਗ ਲਗੀ ਤਾਂ ਇਹ ਸਾਰੇ ਕਮਰਚਾਰੀ ਕਾਰਖਾਨੇ ਅੰਦਰ ਕੰਮ ਕਰ ਰਹੇ ਸਨ। ਉਨ੍ਹਾਂ ਨੇ ਇਮਾਰਤ ਤੋਂ ਬਾਹਰ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ ਰਸਾਇਣ, ਥਿਨਰ ਅਤੇ ਹੋਰ ਜਲਣਸ਼ੀਲ ਪਦਾਰਥਾਂ ਦੀ ਮੌਜੂਦਗੀ ਕਾਰਨ, ਅੱਗ ਨੇ ਕੁਝ ਹੀ ਸਮੇਂ ਵਿੱਚ ਸਮੁੱਚੀ ਫੈਕਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

You must be logged in to post a comment Login