ਅੰਮ੍ਰਿਤਸਰ 4 ਅਕਤੂਬਰ 2024 :- ਅੰਮ੍ਰਿਤਸਰ ਵਿਕਾਸ ਮੰਚ ਨੇ ਗੁਰੂ ਕੀ ਨਗਰੀ ਸਮੇਤ ਪੰਜਾਬ ਦੇ ਸਾਰੇ ਪਿੰਡਾਂ ਤੇ ਸ਼ਹਿਰਾਂ ¬ਨੂੰ ਗੰਦਗੀ ਮੁਕਤ ਕਰਨ ਲਈ ਪੰਜਾਬ ਮਿਉਂਸਿਪਲ (ਸੈਨੀਟੇਸ਼ਨ ਐਂਡ ਪਬਲਿਕ ਹੈਲਥ) ਬਾਈਲਾਸ 2003 ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ ਕੀਤੀ ਹੈ । ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ, ਨੂੰ ਲਿਖੇ ਇੱਕ ਪੱਤਰ ਵਿੱਚ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ, ਪਿੰ੍ਰਸੀਪਲ ਕੁਲਵੰਤ ਸਿੰਘ ਅਣਖੀ, ਡਾ. ਚਰਨਜੀਤ ਸਿੰਘ ਗੁਮਟਾਲਾ ਪ੍ਰਧਾਨ ਇੰਜ. ਹਰਜਾਪ ਸਿੰਘ ਔਜਲਾ ਤੇ ਜਨਰਲ ਸਕੱਤਰ ਸੁਰਿੰਦਰਜੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹਿਰਾਂ ਦੀ ਸਫਾਈ ਨੂੰ ਲੈ ਕੇ 2003 ਵਿੱਚ ਸਿੰਗਾਪੁਰ ਦੀ ਤਰਜ਼ ‘ਤੇ ਪੰਜਾਬ ਮਿਉਂਸਿਪਲ (ਸੈਨੀਟੇਸ਼ਨ ਐਂਡ ਪਬਲਿਕ ਹੈਲਥ) ਬਾਈਲਾਜ਼ 2003 ਵਿੱਚ ਬਣਾਏ ਗਏ ।ਇਸ ਕਾਨੂੰਨ ਅਨੁਸਾਰ ਕੋਈ ਵੀ ਵਿਅਕਤੀ ਨਿਰਧਾਰਿਤ ਸਥਾਨ ਤੋਂ ਇਲਾਵਾ ਕੂੜਾ ਕਰਕਟ ਨਹੀਂ ਸੁਟ ਸਕਦਾ, ਨਾ ਹੀ ਕੋਈ ਮਲਬਾ ਤੇ ਹੋਰ ਗੰਦਗੀ ਸੜਕਾਂ ਪਾਰਕਾਂ ਗਲੀਆਂ ਆਦਿ ਵਿੱਚ ਸੁੱਟ ਸਕਦਾ ਹੈ ,ਸੜਕਾਂ ‘ਤੇ ਕਾਰਾਂ ਧੋਣ, ਬੂਟਿਆਂ ਦੀ ਕਟਾਈ ਦਾ ਮਲਬਾ ਸੁੱਟਣ ਦੀ ਮਨਾਹੀ ਹੈ ।ਮਕਾਨ ਦੀ ਉਸਾਰੀ ਸਮੇਂ ਜਾਂ ਮੁਰੰਮਤ ਸਮੇਂ ਸੜਕਾਂ ਉਪਰ ਮਲਬਾ ਸੁੱਟਣ ਦੀ ਮਨਾਹੀ ਹੈ ।ਕਾਰਾਂ, ਮੋਟਰ ਸਾਈਕਲ ਆਦਿ ਨੂੰ ਸੜਕਾਂ ਉਪਰ ਧੋਣ ਦੀ ਮਨਾਹੀ ਹੈ ।ਘਰਾਂ ਦੀ ਸਫ਼ਾਈ ਸਮੇਂ ਵੀ ਸੜਕਾਂ ਉਪਰ ਬੇਤਹਾਸ਼ਾ ਪਾਣੀ ਰੋੜਿਆ ਜਾ ਰਿਹਾ ਹੈ, ਜਿਸ ਦੀ ਕਿ ਇਸ ਕਾਨੂੰਨ ਵਿਚ ਮਨਾਹੀ ਹੈ।ਪਾਲਤੂ ਕੁਤਿਆਂ ਨੂੰ ਸੜਕਾਂ ‘ਤੇ ਲਿਆ ਕੇ ਟੱਟੀ ਕਰਾਈ ਜਾਂਦੀ ਹੈ , ਜਿਸ ਦੀ ਇਸ ਵਿਚ ਮਨਾਹੀ ਹੈ। ਇਸ ਪੱਤਰ ਵਿੱਚ ਹੋਰ ਵੀ ਬਹੁਤ ਸਾਰੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਨੂੰ 21 ਸਾਲ ਬੀਤ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਨੇੇ ਲਾਗੂ ਨਹੀਂ ਕੀਤਾ।
ਮੰਚ ਆਗੂਆਂਅਨੁਸਾਰ ਇਹ ਕਾਨੂੰਨ ਪਿੰਡਾਂ ਸਮੇਤ ਹਰ ਤਰ੍ਹਾਂ ਦੀਆਂ ਨਗਰ ਕੌਂਸਲਾਂ ਉਪਰ ਵੀ ਲਾਗੂ ਹੁੰਦਾ ਹੈ। ਜਿਵੇਂ ਪੰਜਾਬ ਵਿਚ ਟਰੈਫਿਕ ਦੀ ਉਲੰਘਣਾਂ ਕਰਨ ਵਾਲਿਆਂ ਦੇ ਚਲਾਣ ਕਟੇ ਜਾ ਰਹੇ ਏਸੇ ਤਰ੍ਹਾਂ ਇਸ ਕਾਨੂੰਨ ਦੀ ਉਲੰਘਣਾ ਕਰਨਾ ਵਾਲਿਆਂ ਦੇ ਚਲਾਣ ਕੱਟੇ ਜਾਣਗੇ ਤਾਂ ਹੀ ਸੁਧਾਰ ਹੋਵੇਗਾ।ਇਸ ਕਾਨੂੰਨ ਅਨੁਸਾਰ ਇਕ ਹਜਾਰ ਰੁਪਏ ਤੀਕ ਜੁਰਮਾਨਾ ਕੀਤਾ ਜਾ ਸਕਦਾ ਹੈ।
ਚੰਡੀਗੜ੍ਹ ਨਗਰ ਨਿਗਮ ਵੱਲੋਂ ਸੜਕਾਂ, ਫੁੱਟਪਾਥਾਂ, ਪਾਰਕਾਂ ਤੇ ਗਲੀ ਮਹੱੁਲਿਆਂ ਵਿੱਚ ਪਲਾਸਟਿਕ ਤੇ ਕੂੜਾ ਕਰਕਟ ਸੁੱਟਣ ਤੇ ਗੰਦਗੀ ਫੈਲਾਉਣ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ।ਸੈਨੇਟਰੀ ਇੰਨਸਪੈਕਟਰਾਂ ਨੂੰ ਬਾਡੀ ਕੈਮਰੇ ਦਿੱਤੇ ਗਏ ਹਨ ਜੋ ਕਿ ੁ ਸੰਬੰਧਿਤ ਸਥਾਨਾਂ ਦੀ ਅੱਠ ਘੰਟੇ ਦੀ ਵਿਡੀਓ ਬਣਾ ਸਕਦੇ ਹਨ।ਪੰਜਾਬ ਸਰਕਾਰ ਨੂੰ ਵੀ ਅਜਿਹੇ ਬਾਡੀ ਕੈਮਰੇ ਸੈਨੇਟਰੀ ਇੰਨਸਪੈਕਟਰਾਂ ਨੂੰ ਦੇਣੇ ਚਾਹੀਦੇ ਹਨ ।
ਸਾਡੇ ਸਿਆਸਤਦਾਨ ਤੇ ਅਫ਼ਸਰ ਚੰਡੀਗੜ੍ਹ ਰਹਿੰਦੇ ਹਨ ਜਾਂ ਅਕਸਰ ਚੰਡੀਗੜ੍ਹ ਜਾਂਦੇ ਆਉਂਦੇ ਰਹਿੰਦੇ ਹਨ ਉਨ੍ਹਾਂ ਨੂੰ ਵੀ ਚਾਹੀਦਾ ਹੈ ਕਿ ਇਸ ਪਾਸੇ ਧਿਆਨ ਦੇਣ ਤਾਂ ਜੁ ਸਾਡੇ ਸ਼ਹਿਰ ਤੇ ਪਿੰਡ ਸਾਫ਼ ਸੁਥਰੇ ਬਣ ਸਕਣ।
You must be logged in to post a comment Login