ਆਈਪੀਐੱਲ: ਰਾਜਸਥਾਨ ਰੌਇਲਜ਼ ਦੇ ਕਪਤਾਨ ਨੂੰ 24 ਲੱਖ ਰੁਪਏ ਜੁਰਮਾਨਾ

ਆਈਪੀਐੱਲ: ਰਾਜਸਥਾਨ ਰੌਇਲਜ਼ ਦੇ ਕਪਤਾਨ ਨੂੰ 24 ਲੱਖ ਰੁਪਏ ਜੁਰਮਾਨਾ

ਅਹਿਮਦਾਬਾਦ, 11 ਅਪਰੈਲ- ਰਾਜਸਥਾਨ ਰੌਇਲਜ਼ ਦੇ ਕਪਤਾਨ ਸੰਜੂ ਸੈਮਸਨ ਨੂੰ ਆਈਪੀਐੱਲ ਵਿੱਚ ਇੱਥੇ ਗੁਜਰਾਤ ਟਾਈਟਨਸ ਖ਼ਿਲਾਫ਼ ਮੈਚ ਦੌਰਾਨ ਹੌਲੀ ਓਵਰ ਦਰ ਕਾਰਨ 24 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ। ਮੈਚ ਵਿੱਚ ਗੁਜਰਾਤ ਟਾਈਟਨਸ ਦੀ ਟੀਮ ਜੇਤੂ ਰਹੀ ਸੀ। ਆਈਪੀਐੱਲ ਨੇ ਅੱਜ ਬਿਆਨ ’ਚ ਕਿਹਾ, ‘‘ਰਾਜਸਥਾਨ ਰੌਇਲਜ਼ ਦੇ ਕਪਤਾਨ ਸੰਜੂ ਸੈਮਸਨ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਗੁਜਰਾਤ ਟਾਈਟਨਸ ਖ਼ਿਲਾਫ਼ ਖੇਡੇ ਟਾਟਾ ਆਈਪੀਐੱਲ ਮੈਚ ਦੌਰਾਨ ਹੌਲੀ ਓਵਰ ਗਤੀ ਕਾਰਨ ਜੁਰਮਾਨਾ ਲਾਇਆ ਗਿਆ ਹੈ।’’ ਬਿਆਨ ’ਚ ਕਿਹਾ ਗਿਆ ਕਿ ਆਖਰੀ ਗਿਆਰਾਂ ’ਚ ਸ਼ਾਮਲ ਹੋਰ ਖਿਡਾਰੀਆਂ ਨੂੰ ਛੇ ਲੱਖ ਰੁਪਏ ਜਾਂ ਉਨ੍ਹਾਂ ਦੀ ਸਬੰਧਤ ਮੈਚ ਫ਼ੀਸ (ਜੋ ਵੀ ਘੱਟ ਹੋਵੇ) ਜੁਰਮਾਨਾ ਲਾਇਆ ਗਿਆ ਹੈ।

You must be logged in to post a comment Login