ਆਸਟਰੇਲੀਆ ਖ਼ਿਲਾਫ਼ ਪਹਿਲੇ ਟੈਸਟ ਵਿਚੋਂ ਰੋਹਿਤ ਬਾਹਰ

ਆਸਟਰੇਲੀਆ ਖ਼ਿਲਾਫ਼ ਪਹਿਲੇ ਟੈਸਟ ਵਿਚੋਂ ਰੋਹਿਤ ਬਾਹਰ

ਪਰਥ, 19 ਨਵੰਬਰ- ਭਾਰਤੀ ਬੱਲੇਬਾਜ਼ ਕੇਐੱਲ ਰਾਹੁਲ ਨੇ ਅੱਜ ਕੂਹਣੀ ਦੀ ਸੱਟ ਤੋਂ ਉਭਰਦਿਆਂ ਨੈੱਟ ’ਚ ਬੱਲੇਬਾਜ਼ੀ ਕੀਤੀ, ਜਿਸ ਨਾਲ ਉਸ ਦੀ ਫਿਟਨੈੱਸ ਨੂੰ ਲੈ ਕੇ ਚੱਲ ਰਹੀਆਂ ਚਿੰਤਾਵਾਂ ਦੂਰ ਹੋ ਗਈਆਂ ਹਨ। ਇਸ ਤੋਂ ਲੱਗਦਾ ਹੈ ਕਿ ਉਹ ਆਸਟਰੇਲੀਆ ਖ਼ਿਲਾਫ਼ ਪਹਿਲੇ ਟੈਸਟ ’ਚ ਪਾਰੀ ਦੀ ਸ਼ੁਰੂਆਤ ਕਰਨ ਲਈ ਤਿਆਰ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਆਪਣੇ ਨਵਜੰਮੇ ਬੱਚੇ ਨਾਲ ਸਮਾਂ ਬਿਤਾਉਣ ਤੋਂ ਬਾਅਦ ਐਡੀਲੇਡ ਵਿੱਚ ਟੀਮ ਨਾਲ ਜੁੜੇਗਾ। ਰੋਹਿਤ ਦੀ ਗੈਰ-ਮੌਜੂਦਗੀ ’ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਟੀਮ ਦੀ ਅਗਵਾਈ ਕਰੇਗਾ। ਵਾਕਾ ਮੈਦਾਨ ’ਤੇ ‘ਇੰਟਰਾ-ਸਕੁਆਡ’ ਅਭਿਆਸ ਮੈਚ ’ਚ ਬੱਲੇਬਾਜ਼ੀ ਕਰਦਿਆਂ ਰਾਹੁਲ ਦੀ ਕੂਹਣੀ ’ਤੇ ਸੱਟ ਲੱਗ ਗਈ ਸੀ। ਆਸਟਰੇਲੀਆ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਬਾਰਡਰ-ਗਾਵਸਕਰ ਟਰਾਫੀ ਦਾ ਪਹਿਲਾ ਮੈਚ 22 ਨਵੰਬਰ ਤੋਂ ਆਪਟਸ ਸਟੇਡੀਅਮ ’ਚ ਜਦਕਿ ਦੂਜਾ ਟੈਸਟ 6 ਦਸੰਬਰ ਤੋਂ ਐਡੀਲੇਡ ’ਚ ਸ਼ੁਰੂ ਹੋਵੇਗਾ। ਪਹਿਲੇ ਮੈਚ ਵਿੱਚ ਰਾਹੁਲ ਅਤੇ ਯਸ਼ਸਵੀ ਜੈਸਵਾਲ ਦੀ ਜੋੜੀ ਪਾਰੀ ਦੀ ਸ਼ੁਰੂਆਤ ਕਰ ਸਕਦੀ ਹੈ।

You must be logged in to post a comment Login