ਆਸਟ੍ਰੇਲੀਆ ‘ਚ ਕੋਰੋਨਾ ਵੈਕਸੀਨ ਦਾ ਵਿਰੋਧ, ਸੜਕਾਂ ‘ਤੇ ਉੱਤਰੇ ਹਜ਼ਾਰਾਂ ਪ੍ਰਦਰਸ਼ਨਕਾਰੀ

ਆਸਟ੍ਰੇਲੀਆ ‘ਚ ਕੋਰੋਨਾ ਵੈਕਸੀਨ ਦਾ ਵਿਰੋਧ, ਸੜਕਾਂ ‘ਤੇ ਉੱਤਰੇ ਹਜ਼ਾਰਾਂ ਪ੍ਰਦਰਸ਼ਨਕਾਰੀ

ਸਿਡਨੀ (P.E.): ਆਸਟ੍ਰੇਲੀਆ ਵਿਚ ਕੋਰੋਨਾ ਵੈਕਸੀਨ ਦੇ ਵਿਰੋਧ ਵਿਚ ਵਿਭਿੰਨ ਸ਼ਹਿਰਾਂ ਵਿਚ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ ‘ਤੇ ਉੱਤਰ ਆਏ।ਦੇਸ਼ ਦੇ 13 ਸ਼ਹਿਰਾਂ ਵਿਚ ਪ੍ਰਦਰਸ਼ਨਕਾਰੀਆਂ ਨੇ ਵੈਕਸੀਨ ਦਾ ਵਿਰੋਧ ਕੀਤਾ। ‘ਗਲੋਬਲ ਫ੍ਰੀਡਮ’ ਮੁਹਿੰਮ ਦੇ ਹਿੱਸੇ ਵਜੋਂ ਮੈਲਬੌਰਨ, ਸਿਡਨੀ, ਬ੍ਰਿਸਬੇਨ, ਪਰਥ, ਐਡੀਲੇਡ ਅਤੇ ਕਈ ਹੋਰ ਸ਼ਹਿਰਾਂ ਵਿਚ ਸ਼ਨੀਵਾਰ ਨੂੰ ਲਾਜ਼ਮੀ ਕੋਰੋਨਾ ਵਾਇਰਸ ਵੈਕਸੀਨ ਦੇ ਵਿਰੋਧ ਵਿਚ ਪ੍ਰਦਰਸ਼ਨ ਆਯੋਜਿਤ ਕੀਤੇ ਗਏ। ਵਿਕਟੋਰੀਆ ਰਾਜ ਦੀ ਰਾਜਧਾਨੀ ਵਿਚ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਇਕੱਠੇ ਹੋਏ। ਦੁਪਹਿਰ ਹੋਣ ਤੱਕ ਪ੍ਰਦਰਸ਼ਨਕਾਰੀਆਂ ਦੀ ਭੀੜ ਵਿਕਟੋਰੀਆ ਦੀ ਸੰਸਦ ਦੇ ਬਾਹਰ ਇਕੱਠੀ ਹੋਣ ਲੱਗੀ। ਇਹਨਾਂ ਪ੍ਰਦਰਸ਼ਨਕਾਰੀਆਂ ਵਿਚ ਅਜਿਹੇ ਲੋਕ ਸ਼ਾਮਲ ਹਨ, ਜੋ ਕੋਵਿਡ-19 ਟੀਕਿਆਂ ਦੇ ਨਾਲ ਹੀ ਸਰਕਾਰ ਦੇ ਉਸ ਪ੍ਰਸਤਾਵਿਤ ਮਹਾਮਾਰੀ ਕਾਨੂੰਨ ਦਾ ਵਿਰੋਧ ਕਰ ਰਹੇ ਹਨ ਜੋ ਇਸ ਹਫ਼ਤੇ ਉੱਪਰੀ ਸਦਨ ਵਿਚ ਰੁਕੇ ਹੋਏ ਹਨ। ਸਰਕਾਰ ਅਤੇ ਵੈਕਸੀਨ ਵਿਰੋਧੀ ਨਾਅਰਿਆਂ ਨਾਲ ਲਿਖੀਆਂ ਹੋਈਆਂ ਤਖ਼ਤੀਆਂ ਫੜੇ ਪ੍ਰਦਰਸ਼ਨਕਾਰੀ ਪੁਲਸ ਸਾਹਮਣੇ ਆਉਣ ‘ਤੇ ‘ਕਿੱਲ ਦੀ ਬਿੱਲ’ ਦੇ ਨਾਅਰੇ ਲਗਾ ਰਹੇ ਸਨ। ਨਾਲ ਹੀ ਪ੍ਰਦਰਸ਼ਨਕਾਰੀ ਵਿਕਟੋਰੀਆ ਰਾਜ ਦੇ ਪ੍ਰੀਮੀਅਰ ਡੈਨ ਐਂਡਰੀਊਜ਼ ਨੂੰ ਬਰਖਾਸਤ ਕਰਨ ਦੀ ਮੰਗ ਕਰ ਰਹੇ ਹਨ। ਸ਼ਹਿਰ ਦੇ ਪਾਰਕ ਅਤੇ ਬਗੀਚਿਆਂ ਵਿਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਦੀ ਭੀੜ ਜੁਟੀ ਹੋਈ ਹੈ।

ਪ੍ਰਦਰਸ਼ਨ ਦਾ ਹੋਇਆ ਵਿਰੋਧ : ਪ੍ਰਦਰਸ਼ਨ ਨੂੰ ਲੈਕੇ ਕੁਝ ਲੋਕਾਂ ਨੇ ਵਿਰੋਧ ਵੀ ਕੀਤਾ ਹੈ ਅਤੇ ਇਕ ਛੋਟੀ ਭੀੜ ਪ੍ਰਦਰਸ਼ਨ ਸਥਲ ਨੇੜੇ ਇਸ ਲਈ ਜੁਟੀ ਪਰ ਸਮੂਹ ਦੇ ਆਯੋਜਕਾਂ ਨੇ ਕਿਸੇ ਵੀ ਤਰ੍ਹਾਂ ਦੇ ਟਕਰਾਅ ਵਿਚ ਨਾ ਜਾਣ ਦਾ ਸੰਕਲਪ ਲਿਆ ਹੈ।ਖੁਦ ਨੂੰ ਫਾਸੀਵਾਦੀ ਵਿਰੋਧੀ ਕਹਿਣ ਵਾਲੇ ਸਮੂਹ ਨੇ ਪਹਿਲਾਂ ਹੀ ਰੈਲੀ ਦਾ ਵਿਰੋਧ ਕਰਨ ਦੀ ਚੇਤਾਵਨੀ ਦਿੱਤੀ ਸੀ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੇ ਪ੍ਰਦਰਸ਼ਨਾਂ ਨੂੰ ਸੱਜੇ-ਪੱਖੀ ਸਮੂਹਾਂ ਦੁਆਰਾ ਹਾਈਜੈਕ ਕੀਤਾ ਗਿਆ ਸੀ।

You must be logged in to post a comment Login