ਆਸਟ੍ਰੇਲੀਆ ਦੇ ਟਾਪੂ ‘ਤੇ ਇਕੱਠੇ ਹੋਏ 5 ਕਰੋੜ ਆਦਮਖੋਰ ‘ਕੇਕੜੇ’

ਆਸਟ੍ਰੇਲੀਆ ਦੇ ਟਾਪੂ ‘ਤੇ ਇਕੱਠੇ ਹੋਏ 5 ਕਰੋੜ ਆਦਮਖੋਰ ‘ਕੇਕੜੇ’

ਮੈਲਬੌਰਨ (P. E.): ਸਾਡੀ ਧਰਤੀ ‘ਤੇ ਬਹੁਤ ਸਾਰੇ ਜੀਵ-ਜੰਤੂ ਪਾਏ ਜਾਂਦੇ ਹਨ। ਇਹਨਾਂ ਵਿਚੋਂ ਇਕ ਕੇਕੜਾ ਵੀ ਹੈ। ਹਾਲ ਹੀ ਵਿਚ ਆਸਟ੍ਰੇਲੀਆ ਵਿਚ ਸੈਲਾਨੀ ਉਸ ਸਮੇਂ ਦਹਿਸ਼ਤ ਵਿਚ ਆ ਗਏ ਜਦੋਂ ਕ੍ਰਿਸਮਸ ਆਈਲੈਂਡ ‘ਤੇ 5 ਕਰੋੜ ਆਦਮਖ਼ੋਰ(cannibal) ਕੇਕੜੇ ਪੁਲਾਂ ਅਤੇ ਸੜਕਾਂ ‘ਤੇ ਆ ਗਏ। ਲਾਲ ਰੰਗ ਦੇ ਇਹ ਕੇਕੜੇ ਸਮੁੰਦਰ ਵੱਲ ਜਾ ਰਹੇ ਸਨ ਤਾਂ ਜੋ ਬੱਚਿਆਂ ਨੂੰ ਜਨਮ ਦਿੱਤਾ ਜਾ ਸਕੇ। ਇਹ ਕੇਕੜੇ ਹਰ ਸਾਲ ਉੱਤਰ-ਪੱਛਮੀ ਆਸਟ੍ਰੇਲੀਆ ਦੇ ਜੰਗਲਾਂ ਤੋਂ ਨੈਸ਼ਨਲ ਪਾਰਕ ਦੇ ਕੰਢਿਆਂ ਵੱਲ ਪਰਵਾਸ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਧਰਤੀ ‘ਤੇ ਕਿਸੇ ਵੀ ਜੀਵ ਦਾ ਸਭ ਤੋਂ ਵੱਡਾ ਪ੍ਰਵਾਸ ਹੁੰਦਾ ਹੈ। ਜਦੋਂ ਕੇਕੜੇ ਜਾਂਦੇ ਹਨ ਤਾਂ ਇਹ ਪੂਰਾ ਕ੍ਰਿਸਮਸ ਟਾਪੂ ਲਾਲ ਹੋ ਜਾਂਦਾ ਹੈ। ਇੰਨੀ ਵੱਡੀ ਗਿਣਤੀ ‘ਚ ਕੇਕੜਿਆਂ ਨੂੰ ਦੇਖ ਕੇ ਉੱਥੇ ਮੌਜੂਦ ਸੈਲਾਨੀ ਅਤੇ ਸਥਾਨਕ ਲੋਕ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਵੀਡੀਓ ਅਤੇ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਪੁਲਾਂ, ਸੜਕਾਂ, ਚੱਟਾਨਾਂ ਅਤੇ ਹੋਰ ਥਾਵਾਂ ‘ਤੇ ਸਿਰਫ਼ ਕੇਕੜੇ ਹੀ ਨਜ਼ਰ ਆਏ। ਇਹ ਸਾਰੇ ਬੱਚਿਆਂ ਨੂੰ ਜਨਮ ਦੇਣ ਲਈ ਸਮੁੰਦਰ ਵੱਲ ਵੱਧ ਰਹੇ ਸਨ। ਕ੍ਰਿਸਮਸ ਆਈਲੈਂਡ ਦੇ ਸਟਾਫ ਨੇ ਕਈ ਮਹੀਨੇ ਪਹਿਲਾਂ ਹੀ ਇੰਨੇ ਸਾਰੇ ਕੇਕੜਿਆਂ ਦਾ ਸਵਾਗਤ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

You must be logged in to post a comment Login