ਇਜ਼ਰਾਈਲ ਦੇ ਕਬਜ਼ੇ ਵਾਲੇ ਗੋਲਨ ਹਾਈਟਸ ਦੇ ਫੁਟਬਾਲ ਮੈਦਾਨ ’ਤੇ ਰਾਕੇਟ ਹਮਲੇ ’ਚ 12 ਹਲਾਕ

ਇਜ਼ਰਾਈਲ ਦੇ ਕਬਜ਼ੇ ਵਾਲੇ ਗੋਲਨ ਹਾਈਟਸ ਦੇ ਫੁਟਬਾਲ ਮੈਦਾਨ ’ਤੇ ਰਾਕੇਟ ਹਮਲੇ ’ਚ 12 ਹਲਾਕ

ਤਲ ਅਵੀਵ(ਇਜ਼ਰਾਈਲ), 28 ਜੁਲਾਈ- ਇਜ਼ਰਾਈਲ ਦੇ ਕਬਜ਼ੇ ਵਾਲੇ ਗੋਲਨ ਹਾਈਟਸ ਵਿਚ ਫੁਟਬਾਲ ਮੈਦਾਨ ’ਤੇ ਕੀਤੇ ਰਾਕੇਟ ਹਮਲੇ ਵਿਚ ਬੱਚਿਆਂ ਤੇ ਗੱਭਰੂਆਂ ਸਣੇ 12 ਜਣਿਆਂ ਦੀ ਮੌਤ ਹੋ ਗਈ ਜਦੋਂਕਿ 20 ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਇਜ਼ਰਾਇਲੀ ਅਥਾਰਿਟੀਜ਼ ਨੇ ਦਾਅਵਾ ਕੀਤਾ ਕਿ ਸ਼ਨਿੱਚਰਵਾਰ ਨੂੰ ਕੀਤੇ ਇਸ ਹਮਲੇ ਪਿੱਛੇ ਲਿਬਨਾਨੀ ਦਹਿਸ਼ਤੀ ਸਮੂਹ ਹਿਜ਼ਬੁੱਲ੍ਹਾ ਦਾ ਹੱਥ ਹੈ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਿਜ਼ਬੁੱਲ੍ਹਾ ਨੂੰ ਇਸ ਹਮਲੇ ਲਈ ਮੋਟੀ ਕੀਮਤ ਤਾਰਨ ਵਾਸਤੇ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਇਜ਼ਰਾਇਲੀ ਫੌਜ ਦੇ ਮੁੱਖ ਬੁਲਾਰੇ ਰੀਅਰ ਐਡਮਿਰਲ ਡੈਨੀਅਲ ਹਗਾਰੀ ਨੇ ਕਿਹਾ ਕਿ ਇਹ ਇਜ਼ਰਾਈਲ ਦੇ ਆਮ ਲੋਕਾਂ ’ਤੇ ਕੀਤਾ ਗਿਆ ਸਭ ਤੋਂ ਘਾਤਕ ਹਮਲਾ ਹੈ।

You must be logged in to post a comment Login