ਇਤਿਹਾਸ ਰਚਣ ਮਗਰੋਂ ਦਿਲਜੀਤ ਨੇ ਕਿਹਾ- ‘ਮੈਨੂੰ ਬਹੁਤਾ ਪੜ੍ਹਨਾ ਲਿਖਣਾ ਨਹੀਂ ਆਉਂਦਾ ਪਰ

ਇਤਿਹਾਸ ਰਚਣ ਮਗਰੋਂ ਦਿਲਜੀਤ ਨੇ ਕਿਹਾ- ‘ਮੈਨੂੰ ਬਹੁਤਾ ਪੜ੍ਹਨਾ ਲਿਖਣਾ ਨਹੀਂ ਆਉਂਦਾ ਪਰ

ਜਲੰਧਰ, 23 ਅਕਤੂਬਰ  : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਸ਼ੋਅ ਦਿਲ-ਲੂਮਿਨਾਟੀ ਨੂੰ ਲੈ ਦੇਸ਼-ਵਿਦੇਸ਼ ‘ਚ ਸੁਰਖੀਆਂ ‘ਚ ਛਾਏ ਹੋਏ ਹਨ। ਜਿੱਥੇ ਇੱਕ ਪਾਸੇ ਦਿਲਜੀਤ ਨੇ ਬਿੱਲਬੋਰਡ ਮੈਗਜ਼ੀਨ ਦੇ ਕਵਰ ਪੇਜ਼ ‘ਤੇ ਆ ਕੇ ਇਤਿਹਾਸ ਰਚਿਆ ਉੱਥੇ ਹੀ ਦੂਜੇ ਪਾਸੇ ਕੁਝ ਲੋਕ ਗਾਇਕ ‘ਤੇ Illuminati ਨਾਲ ਜੁੜੇ ਹੋਣ ਬਾਰੇ ਗੱਲਾਂ ਕਰਦੇ ਹਨ। ਇਸ ‘ਤੇ ਦਿਲਜੀਤ ਨੇ ਟ੍ਰੋਲਰਸ ਨੂੰ ਠੋਕਵਾਂ ਜਵਾਬ ਦਿੱਤਾ ਹੈ। ਹਾਲ ਹੀ ‘ਚ ਦਿਲਜੀਤ ਦੋਸਾਂਝ ਨੇ ਆਪਣੇ ਸੋਸਲ ਮੀਡੀਆ ਅਕਾਊਂਟ ‘ਤੇ ਆਪਣੇ ਲਾਈਵ ਸ਼ੋਅ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ Illuminati ਤੇ ਮਿਊਜ਼ਿਕਲ ਸ਼ੋਅ DIL-LUMINATI ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਗਾਇਕ ਦੀ ਇਹ ਵੀਡੀਓ ਉਨ੍ਹਾਂ ਦੇ ਲੰਡਨ ਸ਼ੋਅ ਦੀ ਹੈ, ਜਿਸ ‘ਚ ਉਹ ਕਹਿ ਰਹੇ ਹਨ ਕਿ, ”ਮੈਨੂੰ ਬਹੁਤਾ ਪੜ੍ਹਨਾ ਲਿਖਣਾ ਨਹੀਂ ਆਉਂਦਾ। ਮੈਨੂੰ ਨਹੀਂ ਪਤਾ ਕਿ  Illuminati ਨਾਂ ਦੀ ਕੋਈ ਸ਼ੈਅ ਹੈ ਜਾਂ ਨਹੀਂ ਅਤੇ ਨਾ ਹੀ ਇਸ ਬਾਰੇ ਮੈਂ ਜਾਣਦਾ ਹਾਂ। ਮੈਂ ਤਾਂ ਇਹ ਕਹਾਂਗਾ ਕਿ ਜੇਕਰ ਤੁਸੀਂ ਕਿਸੇ ਦੁਕਾਨ ਤੋਂ ਮਿਠਾਈ ਲੈ ਕੇ ਆਉਂਦੇ ਹੋ ਤੇ ਉਸ ਦੁਕਾਨ ਦਾ ਨਾਂ ਬਦਲ ਕੇ ਤੁਸੀਂ ਕੁਝ ਹੋਰ ਰੱਖ ਦਵੋ ਤੇ ਤੁਹਾਨੂੰ ਕਿੰਝ ਲੱਗੇਗਾ। ਅਗਲਾ ਕਹੇਗਾ ਕਿ ਸਾਡਾ ਨਾਂ ਕਿਉਂ ਖ਼ਰਾਬ ਕਰਦੇ ਹੋ। ਮੇਰਾ ਸ਼ੋਅ ਤਾਂ DIL-LUMINATI  ਹੈ ਤੇ ਇਹ ਤਾਂ ਇੰਝ ਹੀ ਰਹੇਗਾ, ਜੇਕਰ ਕੋਈ ਛੇੜੇਗਾ ਤਾਂ ਇਹ ਹੋਰ ਅੱਗੇ-ਅੱਗੇ ਜਾਵੇਗਾ। ਫੈਨਜ਼ ਦਿਲਜੀਤ ਦੋਸਾਂਝ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ‘ਚ ਫੈਨਜ਼ ਇਸ ਵੀਡੀਓ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ , ”ਵਾਹ ਬਾਈ ਜੀ ਕਿਆ ਠੋਕਵਾ ਜਵਾਬ ਦਿੱਤਾ ਹੈ Illuminati ਵਾਲਿਆਂ ਨੂੰ।”

You must be logged in to post a comment Login