ਇੰਗਲੈਂਡ: ਪੁਲੀਸ ਦੀ ਹਿੰਸਕ ਕਾਰਵਾਈ ਦੀ ਵੀਡੀਓ ਵਾਇਰਲ; ਲੋਕਾਂ ਵੱਲੋਂ ਰੋਸ ਪ੍ਰਦਰਸ਼ਨ

ਇੰਗਲੈਂਡ: ਪੁਲੀਸ ਦੀ ਹਿੰਸਕ ਕਾਰਵਾਈ ਦੀ ਵੀਡੀਓ ਵਾਇਰਲ; ਲੋਕਾਂ ਵੱਲੋਂ ਰੋਸ ਪ੍ਰਦਰਸ਼ਨ

ਲੰਡਨ, 25 ਜੁਲਾਈ- ਉੱਤਰੀ ਇੰਗਲੈਂਡ ਦੇ ਮਾਨਚੈਸਟਰ ਹਵਾਈ ਅੱਡੇ ’ਤੇ ਗ੍ਰਿਫਤਾਰੀ ਦੌਰਾਨ ਇੱਕ ਬ੍ਰਿਟਿਸ਼ ਪੁਲੀਸ ਅਧਿਕਾਰੀ ਨੂੰ ਇੱਕ ਵਿਅਕਤੀ ਦੇ ਸਿਰ ’ਤੇ ਠੁੱਡੇ ਮਾਰਦੇ ਹੋਏ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਜਿਸ ਦੇ ਵਿਰੋਧ ’ਚ ਲੋਕਾਂ ਨੇ ਪੁਲੀਸ ਸਟੇਸ਼ਨ ਦੇ ਬਾਹਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਸ਼ਿਕਾਇਤ ਨੂੰ ਸੁਤੰਤਰ ਸ਼ਿਕਾਇਤ ਨਿਗਰਾਨ ਕੋਲ ਭੇਜਿਆ ਹੈ। ਵੀਡੀਓ ’ਚ ਏਅਰਪੋਰਟ ਦੀ ਕਾਰ ਪਾਰਕਿੰਗ ਵਿੱਚ ਇੱਕ ਹਫੜਾ-ਦਫੜੀ ਵਾਲਾ ਦ੍ਰਿਸ਼ ਦਿਖਾਇਆ ਗਿਆ ਜਿਸ ਵਿੱਚ ਪੁਲੀਸ ਅਫ਼ਸਰ ਨੇ ਇੱਕ ਆਦਮੀ ਨੂੰ ਲੱਤ ਮਾਰੀ ਅਤੇ ਇਕ ਅਧਿਕਾਰੀ ਵੱਲੋਂ ਦੂਜੇ ਆਦਮੀ ਨੂੰ ਸਿਰ ਵਿੱਚ ਠੁੱਡੇ ਮਾਰਦੇ ਦਿਖਾਇਆ ਗਿਆ। ਗ੍ਰੇਟਰ ਮਾਨਚੈਸਟਰ ਪੁਲਿਸ (ਜੀਐਮਪੀ) ਨੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਵੀਡੀਓ ਵਿੱਚ ਇੱਕ ਅਜਿਹੀ ਘਟਨਾ ਦਿਖਾਈ ਗਈ ਜੋ ਸੱਚਮੁੱਚ ਹੈਰਾਨ ਕਰਨ ਵਾਲੀ ਹੈ, ਤੇ ਲੋਕ ਇਸ ਬਾਰੇ ਸਹੀ ਤੌਰ ‘ਤੇ ਬਹੁਤ ਚਿੰਤਤ ਹਨ।

You must be logged in to post a comment Login