ਐਂਡ ਰਨ ਮਾਮਲਾ: 24 ਸਾਲਾ ਮਿਹਿਰ ਸ਼ਾਹ ਗ੍ਰਿਫਤਾਰ

ਐਂਡ ਰਨ ਮਾਮਲਾ: 24 ਸਾਲਾ ਮਿਹਿਰ ਸ਼ਾਹ ਗ੍ਰਿਫਤਾਰ

ਮੁੰਬਈ, 9 ਜੁਲਾਈ- ਇੱਥੋਂ ਦੀ ਪੁਲੀਸ ਨੇ ਬੀਐਮਡਬਲਿਊ ਹਿੱਟ ਐਂਡ ਰਨ ਮਾਮਲੇ ਦੇ ਮੁੱਖ ਮੁਲਜ਼ਮ 24 ਸਾਲਾ ਮਿਹਿਰ ਸ਼ਾਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਉਸ ਖ਼ਿਲਾਫ਼ ਇਕ ਦਿਨ ਪਹਿਲਾਂ ਲੁੱਕ ਆਊਟ ਸਰਕੁਲਰ (ਐੱਲਓਸੀ) ਜਾਰੀ ਕੀਤਾ ਸੀ। ਉਸ ਨੇ ਵਰਲੀ ਇਲਾਕੇ ਵਿੱਚ ਇਕ ਮਹਿਲਾ ਨੂੰ ਬੀਐੱਮਡਬਲਿਊ ਕਾਰ ਨਾਲ ਕਥਿਤ ਤੌਰ ’ਤੇ ਟੱਕਰ ਮਾਰ ਦਿੱਤੀ ਸੀ। ਇਸ ਘਟਨਾ ਵਿੱਚ ਮਹਿਲਾ ਦੀ ਮੌਤ ਹੋ ਗਈ ਸੀ। ਮੁਲਜ਼ਮ ਗੁਆਂਢੀ ਪਾਲਘਰ ਜ਼ਿਲ੍ਹੇ ਦੇ ਸ਼ਿਵ ਸੈਨਾ ਆਗੂ ਰਾਜੇਸ਼ ਸ਼ਾਹ ਦਾ ਪੁੱਤਰ ਹੈ। ਪੁਲੀਸ ਮੁਤਾਬਕ, ਵਰਲੀ ਕੋਲੀਵਾੜਾ ਦੀ ਵਸਨੀਕ ਕਾਵੇਰੀ ਨਖਵਾ ਐਤਵਾਰ ਨੂੰ ਆਪਣੇ ਪਤੀ ਪ੍ਰਦੀਪ ਨਾਲ ਡਾ. ਐਨੀ ਬੇਸੈਂਟ ਮਾਰਗ ਤੋਂ ਲੰਘ ਰਹੀ ਸੀ ਤਾਂ ਬੀਐੱਮਡਬਲਿਊ ਕਾਰ ਸਵਾਰ ਮਿਹਿਰ ਸ਼ਾਹ ਨੇ ਜੋੜੇ ਦੇ ਦੋ-ਪਹੀਆ ਵਾਹਨ ਨੂੰ ਕਥਿਤ ਤੌਰ ’ਤੇ ਟੱਕਰ ਮਾਰ ਦਿੱਤੀ ਸੀ। ਹਾਦਸੇ ’ਚ ਜ਼ਖ਼ਮੀ ਹੋਈ ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਅਧਿਕਾਰੀ ਮੁਤਾਕਬ ਹਾਦਸੇ ਤੋਂ ਬਾਅਦ ਮੁਲਜ਼ਮ ਬਾਂਦਰਾ-ਵਰਲੀ ਸੀ ਲਿੰਕ ਵੱਲ ਭੱਜ ਗਿਆ। ਮੁਲਜ਼ਮ ਆਪਣੀ ਕਾਰ ਅਤੇ ਨਾਲ ਵਾਲੀ ਸੀਟ ’ਤੇ ਬੈਠੇ ਡਰਾਈਵਰ ਰਾਜਰਿਸ਼ੀ ਬਿਦਾਵਤ ਨੂੰ ਬਾਂਦਰਾ ਇਲਾਕੇ ਵਿੱਚ ਕਲਾ ਨਗਰ ਕੋਲ ਛੱਡ ਕੇ ਫ਼ਰਾਰ ਹੋ ਗਿਆ। ਅਧਿਕਾਰੀ ਮੁਤਾਬਕ ਵਰਲੀ ਪੁਲੀਸ ਨੇ ਮਿਹਿਰ ਦੇ ਪਿਤਾ ਰਾਜੇਸ਼ ਸ਼ਾਹ ਤੇ ਡਰਾਈਵਰ ਬਿਦਾਵਤ ਨੂੰ ਹਾਦਸੇ ਤੋਂ ਬਾਅਦ ਭੱਜਣ ਵਿੱਚ ਮਿਹਿਰ ਦੀ ਮਦਦ ਕਰਨ ਦੇ ਦੋਸ਼ ਹੇਠ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਕਾਰ ਦਾ ਮਾਲਕ ਰਾਜੇਸ਼ ਸ਼ਾਹ ਹੈ।

You must be logged in to post a comment Login