ਪੈਰਿਸ, 12 ਅਗਸਤ- ਇਕ ਵਿਅਕਤੀ ਨੂੰ ਅੱਜ ਇੱਥੇ ਓਲੰਪਿਕ ਦੇ ਸਮਾਪਤੀ ਸਮਾਰੋਹ ਤੋਂ ਕੁਝ ਘੰਟੇ ਪਹਿਲਾਂ ਪੈਰਿਸ ਦੇ ਇਤਿਹਾਸਕ ਆਈਫਲ ਟਾਵਰ ’ਤੇ ਚੜ੍ਹਦੇ ਹੋਏ ਦੇਖਿਆ ਗਿਆ, ਜਿਸ ਮਗਰੋਂ ਅਧਿਕਾਰੀਆਂ ਨੇ ਆਈਫਲ ਟਾਵਰ ਨੂੰ ਖਾਲੀ ਕਰਵਾ ਦਿੱਤਾ। ਇਕ ਵਿਅਕਤੀ ਨੂੰ ਦੁਪਹਿਰ ਸਮੇਂ ਬਿਨਾ ਕਮੀਜ਼ ਪਹਿਨੇ 330 ਮੀਟਰ (1083 ਫੁੱਟ) ਉੱਚੇ ਟਾਵਰ ’ਤੇ ਚੜ੍ਹਦੇ ਹੋਏ ਦੇਖਿਆ ਗਿਆ। ਇਹ ਸਪੱਸ਼ਟ ਨਹੀਂ ਹੈ ਕਿ ਉਸ ਨੇ ਆਪਣੀ ਚੜ੍ਹਾਈ ਕਿੱਥੋਂ ਸ਼ੁਰੂ ਕੀਤੀ ਪਰ ਉਸ ਨੂੰ ਟਾਵਰ ਦੇ ਦੂਜੇ ਹਿੱਸੇ ਵਿੱਚ ਲੱਗੇ ਓਲੰਪਿਕ ਰਿੰਗਜ਼ ਦੇ ਠੀਕ ਉੱਪਰ ਦੇਖਿਆ ਗਿਆ। ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਆਈਫਲ ਟਾਵਰ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ। ਹਾਲਾਂਕਿ, ਇਹ ਟਾਵਰ ਸਮਾਪਤੀ ਸਮਾਰੋਹ ਦਾ ਹਿੱਸਾ ਨਹੀਂ ਸੀ ਬਣਨਾ।
Share on Facebook
Follow on Facebook
Add to Google+
Connect on Linked in
Subscribe by Email
Print This Post
You must be logged in to post a comment Login