ਓਲੰਪਿਕ: ਭਾਰਤ ਨੂੰ ਨਿਸ਼ਾਨੇਬਾਜ਼ੀ ’ਚ ਇਕ ਹੋਰ ਤਗ਼ਮਾ; ਸਵਪਨਿਲ ਕੁਸਾਲੇ ਨੇ ਫੁੰਡੀ ਕਾਂਸੀ

ਓਲੰਪਿਕ: ਭਾਰਤ ਨੂੰ ਨਿਸ਼ਾਨੇਬਾਜ਼ੀ ’ਚ ਇਕ ਹੋਰ ਤਗ਼ਮਾ; ਸਵਪਨਿਲ ਕੁਸਾਲੇ ਨੇ ਫੁੰਡੀ ਕਾਂਸੀ

ਪੈਰਿਸ, 1 ਅਗਸਤ- ਭਾਰਤ ਦੇ ਸਵਪਨਿਲ ਕੁਸਾਲੇ ਨੇ 50 ਮੀਟਰ ਰਾਈਫਲ 3 ਪੁਜ਼ੀਸ਼ਨ ਮੁਕਾਬਲੇ ਵਿਚ 451.4 ਦੇ ਸਕੋਰ ਨਾਲ ਦੇਸ਼ ਦੀ ਝੋਲੀ ਕਾਂਸੀ ਦਾ ਤਗ਼ਮਾ ਪਾਇਆ ਹੈ। ਸੋਨੇ ਤੇ ਚਾਂਦੀ ਦਾ ਤਗ਼ਮਾ ਕ੍ਰਮਵਾਰ ਚੀਨ ਦੇ ਯੁਕੁਨ ਲਿਉ(463.6) ਤੇ ਯੂਕਰੇਨ ਦੇ ਐੌੱਸ. ਕੁਲਿਸ਼ (461.3) ਨੇ ਜਿੱਤਿਆ। ਨਿਸ਼ਾਨੇਬਾਜ਼ੀ ਵਿਚ ਭਾਰਤ ਦਾ ਇਹ ਤੀਜਾ ਤਗ਼ਮਾ ਹੈ। ਇਸ ਤੋਂ ਪਹਿਲਾਂ ਮਨੂ ਭਾਕਰ ਨੇ ਵਿਅਕਤੀਗਤ ਮੁਕਾਬਲੇ ਤੇ ਟੀਮ ਮੁਕਾਬਲੇ ਵਿਚ ਸਰਬਜੋਤ ਸਿੰਘ ਨਾਲ ਮਿਲ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ’ਤੇ ਇਕ ਪੋਸਟ ਰਾਹੀਂ ਕੁਸਾਲੇ ਨੂੰ ਜਿੱਤ ਲਈ ਵਧਾਈ ਦਿੱਤੀ ਹੈ।

You must be logged in to post a comment Login