ਬੀਦਰ, 5 ਸਤੰਬਰ- ਇੱਥੋਂ ਦੀ ਪੁਲੀਸ ਵੱਲੋਂ ’ਚ ਇਕ ਲਾਸ਼ ਮਿਲਣ ਤੋਂ ਬਾਅਦ ਜਬਰ ਜਨਾਹ ਅਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕਰਨਾਟਕ ਦੇ ਇਸ ਜ਼ਿਲ੍ਹੇ ਦੇ ਗੁਣਾਤੀਰਥਵਾਦੀ ਪਿੰਡ ਵਿੱਚ ਇੱਕ 19 ਸਾਲਾ ਲੜਕੀ ਆਪਣੇ ਘਰ ਤੋਂ ਲਾਪਤਾ ਹੋਣ ਤੋਂ ਕਈ ਦਿਨਾਂ ਬਾਅਦ ਕਈ ਸੱਟਾਂ ਨਾਲ ਮ੍ਰਿਤਕ ਮਿਲੀ ਸੀ। ਉਨ੍ਹਾਂ ਨੇ ਕਿਹਾ ਕਿ 29 ਅਗਸਤ ਨੂੰ ਕਥਿਤ ਤੌਰ ‘ਤੇ ਵਾਪਰੀ ਇਸ ਘਟਨਾ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਕਥਿਤ ਤੌਰ ’ਤੇ ਉਸ ਦੇ ਸਿਰ ’ਤੇ ਪੱਥਰ ਨਾਲ ਮਾਰਿਆ ਗਿਆ ਅਤੇ ਬਾਅਦ ਵਿਚ ਉਸਦੀ ਲਾਸ਼ ਨੂੰ ਝਾੜੀਆਂ ਵਿਚ ਸੁੱਟ ਦਿੱਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਸ਼ੱਕ ਹੈ ਕਿ ਲੜਕੀ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ ਹਾਲਾਂਕਿ, ਜਾਂਚਕਰਤਾ ਪੁਸ਼ਟੀ ਲਈ ਮੈਡੀਕਲ ਰਿਪੋਰਟਾਂ ਦੀ ਉਡੀਕ ਕਰ ਰਹੇ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤਾ 29 ਅਗਸਤ ਤੋਂ ਲਾਪਤਾ ਚੱਲ ਰਹੀ ਸੀ ਅਤੇ ਉਸਦੇ ਮਾਪਿਆਂ ਨੇ ਦੋ ਦਿਨ ਬਾਅਦ ਬਸਵਕਲਿਆਣਾ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਜਾਂਚ ਦੌਰਾਨ ਇੱਕ ਸਤੰਬਰ ਨੂੰ ਉਸ ਦੇ ਸਿਰ ਸਮੇਤ ਸਰੀਰ ’ਤੇ ਕਈ ਸੱਟਾਂ ਦੇ ਨਾਲ ਉਸ ਦੀ ਲਾਸ਼ ਬਰਾਮਦ ਕੀਤੀ ਗਈ।
Share on Facebook
Follow on Facebook
Add to Google+
Connect on Linked in
Subscribe by Email
Print This Post
You must be logged in to post a comment Login