ਕੁਲਦੀਪ ਯਾਦਵ ਨੇ IPL ਮੈਚ ਪਿੱਛੋਂ ਰਿੰਕੂ ਸਿੰਘ ਨੂੰ ਥੱਪੜ ਮਾਰਿਆ?

ਕੁਲਦੀਪ ਯਾਦਵ ਨੇ IPL ਮੈਚ ਪਿੱਛੋਂ ਰਿੰਕੂ ਸਿੰਘ ਨੂੰ ਥੱਪੜ ਮਾਰਿਆ?

ਚੰਡੀਗੜ੍ਹ, 30 ਅਪਰੈਲ : ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਦਿੱਲੀ ਕੈਪੀਟਲਜ਼ (DC) ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਚਕਾਰ ਮੰਗਲਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2025 ਦੇ ਖੇਡੇ ਗਏ ਇਕ ਮੈਚ ਤੋਂ ਬਾਅਦ ਦਿੱਲੀ ਦਾ ਕੁਲਦੀਪ ਯਾਦਵ, ਕੇਕੇਆਰ ਦੇ ਰਿੰਕੂ ਸਿੰਘ ਨੂੰ ਥੱਪੜ ਮਾਰਦਿਆਂ ਕੈਮਰੇ ਵਿੱਚ ਕੈਦ ਹੋ ਗਿਆ ਸੀ। ਵਾਇਰਲ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਉਸ ਨੇ ਅਜਿਹਾ ਇਕ ਵਾਰ ਨਹੀਂ, ਸਗੋਂ ਦੋ ਵਾਰ ਕੀਤਾ। ਵੀਡੀਓ, ਜੋ ਤੇਜ਼ੀ ਨਾਲ ਵਾਇਰਲ ਹੋ ਗਈ ਵਿਚ ਕੁਲਦੀਪ ਅਤੇ ਰਿੰਕੂ ਨੂੰ ਦੂਜੇ ਖਿਡਾਰੀਆਂ ਨਾਲ ਇੱਕ ਹਲਕੇ-ਫੁਲਕੇ ਪਲ ਸਾਂਝੇ ਕਰਦਿਆਂ ਦੇਖਿਆ ਜਾ ਸਕਦਾ ਹੈ। ਹਾਲਾਂਕਿ, ਮਾਹੌਲ ਉਦੋਂ ਬਦਲ ਗਿਆ ਜਦੋਂ ਕੁਲਦੀਪ ਨੇ ਅਚਾਨਕ ਰਿੰਕੂ ਨੂੰ ਥੱਪੜ ਮਾਰਿਆ ਜੋ ਅਸਲ ਵਿਚ ਇਕ ਹਾਸੇ-ਠੱਠੇ ਵਾਲਾ ਮਾਮਲਾ ਜਾਪਦਾ ਸੀ। ਦੂਜੇ ਪਾਸੇ ਰਿੰਕੂ ਇਸ ਤੋਂ ਸਪੱਸ਼ਟ ਤੌਰ ‘ਤੇ ਹੈਰਾਨ ਸੀ ਤੇ ਉਸ ਨੇ ਇੱਕ ਗੰਭੀਰ ਭਾਵ ਨਾਲ ਜਵਾਬ ਦਿੱਤਾ ਅਤੇ ਕੁਲਦੀਪ ਨਾਲ ਸਖ਼ਤ ਲਹਿਜ਼ੇ ਵਿਚ ਗੱਲਬਾਤ ਕੀਤੀ। ਕਲਿੱਪ ਵਿੱਚ ਕੋਈ ਆਡੀਓ ਨਾ ਹੋਣ ਕਰਕੇ, ਇਹ ਸਾਫ਼ ਨਹੀਂ ਹੋ ਸਕਿਆ ਕਿ ਦੋਵਾਂ ਨੇ ਇਕ-ਦੂਜੇ ਨੂੰ ਕੀ ਆਖਿਆ, ਪਰ ਇਸ ਘਟਨਾ ਨੇ ਪ੍ਰਸ਼ੰਸਕਾਂ ਵਿੱਚ ਕੋਈ ਬਹੁਤਾ ਚੰਗਾ ਪ੍ਰਭਾਵ ਨਹੀਂ ਦਿੱਤਾ। https://x.com/DM_20_12/status/1917279173007077886?ref_src=twsrc%5Etfw%7Ctwcamp%5Etweetembed%7Ctwterm%5E1917279173007077886%7Ctwgr%5E571b4a650340852039e4556e18ac59f8e85c2cf3%7Ctwcon%5Es1_c10&ref_url=https%3A%2F%2Fwww.punjabitribuneonline.com%2Fnews%2Fsports%2Fvideo-slap-after-ipl-match-kuldeep-yadav-slapped-rinku-singh-after-ipl-match-see-what-happened%2F

ਇੰਟਰਨੈੱਟ ਵਰਤੋਂਕਾਰਾਂ ਨੇ ਇਸ ਸਬੰਧੀ ਕੁਲਦੀਪ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਕੁਝ ਨੇ ਤਾਂ ਬੀਸੀਸੀਆਈ ਤੋਂ ਕੁਲਦੀਪ ਦੀ ਮੁਅੱਤਲੀ ਦੀ ਮੰਗ ਕੀਤੀ ਹੈ।

You must be logged in to post a comment Login